*ਸਰਕਾਰੀ ਹਾਈ ਸਕੂਲ ਭੈਣੀ ਚੂਹੜ ਵਿਖੇ ਕਰਵਾਈ ਇੱਕ ਰੋਜ਼ਾ ਐਥਲੈਟਿਕਸ ਮੀਟ*

0
25

 ਮਾਨਸਾ22,ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਸਰਕਾਰੀ ਹਾਈ ਸਕੂਲ ਭੈਣੀ ਚੂਹੜ ਵਿਖੇ ਸਕੂਲ ਮੁੱਖੀ ਆਤਮਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਪੀ.ਟੀ.ਆਈ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਇੱਕ ਰੋਜ਼ਾ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ।ਐਥਲੈਟਿਕਸ ਮੁਕਾਬਲਿਆਂ ਵਿੱਚ ਸਕੂਲ ਦੇ ਸਾਰੇ ਬੱਚਿਆਂ ਵਲੋਂ ਭਾਗ ਲਿਆ ਗਿਆ। ਬੱਚਿਆਂ ਵਿੱਚ ਲੰਬੀ ਛਾਲ,ਗੋਲਾ ਸੁੱਟਣ,ਹੋਲੀ ਸਾਇਕਲ ਚਲਾਉਣ ਤਿੰਨ ਟੰਗੀ ਦੋੜ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦਿੱਤੇ ਗਏ। ਇਸ ਮੋਕੇ ਪੰਕਜ ਕੁਮਾਰ, ਰਾਜੇਸ਼ ਕੁਮਾਰ, ਕਮਲਜੀਤ ਕੌਰ, ਪ੍ਰਿਅੰਕਾ ਰਾਣੀ ਅਤੇ ਅਨੀਤਾ ਗਰਗ ਅਤੇ ਪਤਵੰਤੇ ਹਾਜਰ ਸਨ।

NO COMMENTS