*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦੇਵਾਲਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਦੇ ਵਿਦਿਆਰਥੀ ਸਰਦਾਰ ਜੱਸਾ ਸਿੰਘ ਯਾਦਗਰ ਅਵਾਰਡ ਨਾਲ ਸਨਮਾਨਿਤ*

0
44

29 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦੇਵਾਲਾ ਦੇ ਵਿੱਚ ਸਲਾਨਾ ਨਤੀਜਾ ਘੋਸ਼ਿਤ ਕਰਦੇ ਹੋਏ ਸਾਲ 2024-25 ਵਿੱਚੋਂ ਪਹਿਲੀ , ਦੂਸਰੀ ਤੀਸਰੀ ਪੁਜੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਪ੍ਰਿੰਸੀਪਲ ਬਬੀਤਾ ਸੋਨੀਆ ਤੇ ਡੀ ਪੀ ਈ ਕਰਮਜੀਤ ਸਿੰਘ ਸਰਦਾਰ ਜੱਸਾ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੰਚ ਦਾ ਸੰਚਾਲਨ ਅਮਰਿੰਦਰ ਗਿੱਲ ਦੇ ਦੁਬਾਰਾ ਕੀਤਾ ਗਿਆ ਅਤੇ ਇੰਦਰਪਾਲ ਸਿੰਘ ਸਾਇੰਸ ਅਧਿਆਪਕ ਨੇ ਜੱਸਾ ਸਿੰਘ ਦੇ ਜੀਵਨ ਦੇ ਚਾਨਣਾ ਪਾਇਆ ਇਸ ਮੌਕੇ ਪਿੰਦਰ ਕੌਰ ਪੰਜਾਬੀ ਟੀਚਰ ਤੇ ਪਿੰਕੀ ਰਾਣੀ ਮੈਥ ਅਧਿਆਪਕ ਨੇ ਜੱਸਾ ਸਿੰਘ ਜੀ ਧਰਮ ਪਤਨੀ ਸ੍ਰੀਮਤੀ ਗੁਰਤੇਜ ਕੌਰ ਤੇ ਬਲਜੀਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਧਰਮੂ ਵਿਖੇ ਵੀ ਸਰਦਾਰ ਜੱਸਾ ਸਿੰਘ ਅਵਾਰਡ ਨਾਲ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ ਤੇ ਇਸ ਮੌਕੇ ਸਕੂਲ ਮੁੱਖ ਅਧਿਆਪਕ ਪਰਮਪਾਲ ਕੌਰ, ਅਮਰਜੀਤ ਕੌਰ,ਵੀਰਇੰਦਰ ਕੌਰ, ਬਾਬਰ ਸਿੰਘ ਜੀ ਨੇ ਜੱਸਾ ਸਿੰਘ ਦੇ ਬੇਟੇ ਕੁਲਜੀਤ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਗੁਰਨਾਮ ਸਿੰਘ ਸਮਾਘ ਤੇ ਹੋਰ ਪਤਵੰਤੇ ਹਾਜਰ ਸੱਜਣਾ ਨੇ ਜੱਸਾ ਸਿੰਘ ਦੇ ਸਿੱਖਿਆ ਵਿਭਾਗ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਸੱਚੇ ਸਧਰਾਂਜਲੀ ਭੇਂਟ ਕੀਤੀ

NO COMMENTS