ਲਖਨਊ(ਸਾਰਾ ਯਹਾ ): ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ ਰੇਲ ਨਾਲ ਟਕਰਾਉਣ ਕਾਰਨ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 13 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। 11 ਫੱਟੜ ਬੱਚਿਆਂ ਨੂੰ ਕੁਸ਼ੀਨਗਰ ਦੇ ਹਸਪਤਾਲ ਲਿਜਾਇਆ ਗਿਆ ਹੈ। ਵੈਨ ਦਾ ਚਾਲਕ ਵੀ ਜ਼ਖ਼ਮਾਂ ਦੀ ਤਾਬ ਨਾ ਝੱਲ੍ਹਦਾ ਹੋਇਆ ਹਸਪਤਾਲ ਵਿੱਚ ਪਹੁੰਚ ਕੇ ਦਮ ਤੋੜ ਗਿਆ। ਮੁੱਢਲੀ ਪੜਤਾਲ ਵਿੱਚ ਇਹ ਹਾਦਸਾ ਸਕੂਲ ਵੈਨ ਚਾਲਕ ਦੀ ਗ਼ਲਤੀ ਕਾਰਨ ਹੀ ਵਾਪਰਿਆ। ਹਾਦਸੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹਾਦਸਾ ਸਵੇਰੇ 6 ਵੱਜ ਕੇ 50 ਮਿੰਟ ‘ਤੇ ਵਾਪਰਿਆ ਜਦ 25 ਬੱਚਿਆਂ ਨੂੰ ਲਿਜਾ ਰਹੀ ਡੀਵਾਇਨ ਪਬਲਿਕ ਸਕੂਲ ਦੀ ਵੈਨ ਬਾਹਪੁਰਵਾ ਦੇ ਮਾਨਵਰਹਿਤ ਫਾਟਕ ‘ਤੇ ਗੋਰਖਪੁਰ-ਬਾੜਨੀ ਮੁਸਾਫ਼ਰ ਰੇਲ ਨਾਲ ਟਕਰਾ ਗਈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਐਲਾਨ ਦਿੱਤਾ ਹੈ।