ਸਰਦੂਲਗੜ੍ਹ 24 ਅਗਸਤ(bps)ਸਰਦੂਲਗੜ੍ਹ ਦੇ ਵੱਖ ਵੱਖ ਸਕੂਲਾਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਸੇਂਟ ਮੀਰਾ ਸਕੂਲ ਸਰਦੂਲਗੜ੍ਹ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸਮੂਹ ਬੱਚਿਆਂ ਅਤੇ ਸਟਾਫ ਨੇ ਰਲ ਕੇ ਮਨਾਇਆ ਇਸ ਮੌਕੇ ਸਕੂਲੀ ਬੱਚਿਆਂ ਨੇ ਕ੍ਰਿਸ਼ਨ ਅਤੇ ਰਾਧਾ ਦੇ ਕਿਰਦਾਰ ਨਿਭਾਏ।ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦਹੀਂ ਹਾਂਡੀ ਵੀ ਭੰਨੀ ਗਈ । ਸਕੂਲ ਪ੍ਰਿੰਸੀਪਲ ਸੁਮਨ ਰਾਣੀ ਅਤੇ ਸਕੂਲ ਦੇ ਪ੍ਰਧਾਨ ਇੰਦਰਪਾਲ ਕੌਰ ਨੇ ਸਕੂਲੀ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਰਿੰਪੀ ਰਾਣੀ, ਹਰਕਮਲ ਕੌਰ, ਹਰਪ੍ਰੀਤ ਕੌਰ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸਨ।