ਮਾਨਸਾ, 06 ਜੂਨ :- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮਾਜਿਕ ਸੰਸਥਾ ਵੁਆਇਸ ਆਫ਼ ਮਾਨਸਾ ਵੱਲੋਂ ਮਾਨਵਤਾ ਦੀ ਭਲਾਈ ਲਈ ਲੋਕਾਂ ਵਿੱਚ ਅੰਗਦਾਨ ਲਈ ਚੇਤਨਾ ਪੈਦਾ ਕਰਨ ਲਈ। ਆਈ ਐਮ ਏ ਮਾਨਸਾ ਅਤੇ ਈਕੋ ਵੀਲਰਜ਼ ਦੇ ਸਹਿਯੋਗ ਨਾਲ ਮਿਤੀ 8.6.2025 ਨੂੰ ਬੱਚਤ ਭਵਨ ਮਾਨਸਾ ਵਿਖੇ ਸਵੇਰੇ 8.30 ਤੋਂ 10.30 ਵਜੇ ਤੱਕ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਚੇਤਨਾ ਪ੍ਰਗੋਰਾਂਮ ਬਾਰੇ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਗੁਰਦਿਆਂ ਦੀਆਂ ਬੀਮਾਰੀਆਂ ਅਤੇ ਗੁਰਦੇ ਬਦਲਣ ਦੇ ਮਸ਼ਹੂਰ ਡਾ ਬਲਦੇਵ ਸਿੰਘ ਔਲ਼ਖ ਚੇਅਰਮੈਨ ਏ ਵਾਈ ਕੇ ਏ ਆਈ ਲੁਧਿਆਣਾ ਵੱਲੋਂ ਇਸ ਮੌਕੇ ਅੰਗਦਾਨ ਸਬੰਧੀ ਵੱਖ ਵੱਖ ਭਰਮ ਭੁਲੇਖਿਆਂ ਨੂੰ ਦੂਰ ਕਰਨ ਦੇ ਨਾਲ ਨਾਲ ਵੱਖ ਵੱਖ ਅੰਗਾਂ ਦੇ ਦਾਨ ਰਾਹੀਂ ਬਚਾਈਆਂ ਜਾ ਸਕਣ ਵਾਲੀਆਂ ਜਾਨਾਂ ਬਾਰੇ ਮਾਨਸਾ ਵਾਸੀਆਂ ਨਾਲ ਜਾਣਕਾਰੀ ਸ਼ਾਝੇ ਕੀਤੇ ਜਾਣ ਦੇ ਨਾਲ ਲੋਕ ਭਲਾਈ ਕੀਤੇ ਜਾਣ ਬਾਰੇ ਦੱਸਿਆ ਜਾਵੇਗਾ।ਉਹਨਾਂ ਕਿਹਾ ਕਿ ਮਾਨਸਾ ਜਿਲ਼੍ਹੇ ਵਿੱਚ ਅੰਗਦਾਨ ਦੀ ਪ੍ਰਥਾ ਪਹਿਲਾਂ ਤੋਂ ਹੀ ਰਹੀ ਹੈ ਅਤੇ ਹੁਣ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐਸ ਐਸ ਪੀ ਭਗੀਰਥ ਸਿੰਘ ਮੀਣਾ ਦੀ ਅਗਵਾਈ ਵਿੱਚ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਘਰ ਘਰ ਤੱਕ ਇਸ ਮੁਹਿੰਮ ਨੂੰ ਪਹੁੰਚਾਉਣ ਦੇ ਯਤਨ ਕੀਤੇ ਜਾਣਗੇ। ਸਰੀਰ ਦੇ 25 ਹਿੱਸੇ ਜਾਂ ਅੰਗ ਇੱਕ ਵਿਅਕਤੀ ਤੋ ਦੂਸਰੇ ਵਿਅਕਤੀ ਨੂੰ ਲਗਾ ਕੇ ਅਨੇਕਾ ਲੋਕਾ ਦੀ ਜਿੰਦਗੀ ਸੌਖੀ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਹਰ ਜਾਗਰੂਕ ਵਿਅਕਤੀ ਨੂੰ ਹੋਣੀ ਬਹੁਤ ਜਰੂਰੀ ਹੈ ਕਿ ਜੀਵਿਤ ਇਨਸਾਨ ਜਾਂ ਮਿਰਤਕ ਦੇਹ ਤੋਂ ਕਿਵੇ ਅੰਗਦਾਨ ਕਰਵਾਇਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਸਬੰਧੀ ਸੰਸਥਾ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਨਾਲ ਮੁਲਾਕਾਤ ਵੀ ਕੀਤੀ ਗਈ। ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਤਾ ਕਰਦਿਆਂ ਸੀਨੀਅਰ ਸਿਨੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਅਤੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆਂ ਵੱਲੋਂ ਸ਼ਹਿਰ ਵਿੱਚ ਟੁੱਟ ਰਹੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੇ ਟੈਂਡਰ ਜਲਦੀ ਖੁੱਲ ਰਹੇ ਹਨ ਅਤੇ ਸਾਰੀਆਂ ਸੜਕਾਂ ਠੀਕ ਹੋ ਜਾਣਗੀਆਂ। ਸੰਸਥਾ ਦੇ ਪ੍ਰੋਜੈਕਟ ਮੁੱਖੀ ਡਾ ਲਖਵਿੰਦਰ ਸਿੰਘ ਮੂਸਾ ਅਤੇ ਡਾ ਸ਼ੇਰਜੰਗ ਸਿੰਘ ਸਿੱਧੂ ਨੇ ਬਾਰਿਸ਼ਾਂ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਵਿੱਚ ਬਾਰਿਸ਼ਾਂ ਦੇ ਮੌਸਮ ਵਿੱਚ ਹੋਣ ਵਾਲੀਆਂ ਸੰਭਾਵੀਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਅਗਾਊਂ ਕਦਮ ਚੁੱਕਣ ਦੀ ਵੀ ਮੰਗ ਉਠਾਈ। ਇਸ ਮੌਕੇ ਅਧਿਆਪਕ ਆਗੂ ਹਰਦੀਪ ਸਿੰਘ ਸਿੱਧੂ , ਸਮਾਜ ਸੇਵੀ ਹਰਜੀਵਨ ਸਰਾਂ ਅਤੇ ਰਿਟਾਇਰ ਐਸ ਡੀ ਓ ਨਰਿੰਦਰ ਸ਼ਰਮਾਂ ਦੀ ਅਗਵਾਈ ਵਿੱਚ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਨਵੇਂ ਦਿਸਹੱਦੇ ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਕਲਾ ਮੁਕਾਬਲਿਆਂ ਦੇ ਬਾਰੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਜਾਣਕਾਰੀ ਦਿੰਦਿਆਂ ਇਸ ਦਾ ਪ੍ਰਾਸਪੈਕਟ ਵੀ ਜਾਰੀ ਕਰਵਾਇਆ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਮਾਨਸਾ ਦੀਆਂ ਸਾਮਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸੰਸਥਾ ਦੀ ਅੰਗਦਾਨ ਮੁਹਿੰਮ ਦੀ ਸਫਲਤਾ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਸਮੇਂ ਸਿਰ ਦਾਨ ਨਾਲ ਲੋੜਵੰਦਾਂ ਦੀ ਮੱਦਦ ਕੀਤੀ ਜਾ ਸਕੇ।