ਮੋਦੀ ਨੇ ਆਖਰਕਾਰ ਚੁੱਪ ਤੋੜ ਦਿੱਤੀ ਹੈ, ਮੋਦੀ ਜੀ ਨੇ ਉਹੀ ਕਿਹਾ ਹੈ ਜੋ ਆਪਾਂ ਕੁਝ ਹਫਤੇ ਪਹਿਲਾਂ ਕਿਹਾ ਸੀ ਕਿ ਕਿਸਾਨੀ ਤੇ ਡੇਅਰੀ ਬਾਜ਼ਾਰ ਖੋਲ੍ਹਣ ਦਾ ਮੋਦੀ ‘ਤੇ ਭਾਰੀ ਅਮਰੀਕੀ ਦਬਾਅ ਹੈ । ਮੋਦੀ ਨੇ ਅੱਜ ਕਿਹਾ ਹੈ ਕਿ ”ਮੈਨੂੰ ਇਸ ਦੀ ਨਿੱਜੀ ਤੌਰ ‘ਤੇ ਕੀਮਤ ਚੁਕਾਉਣੀ ਪਵੇਗੀ ।” ਇਹ ਸਾਫ ਇਸ਼ਾਰਾ ਹੈ ਕਿ ਇੰਡੀਆ ‘ਚ ਅੱਗੇ ਜਾ ਕੇ ਵਾਹਵਾ ਕੁਝ ਵਾਪਰਨ ਜਾ ਰਿਹੈ । ਅਡਾਨੀ ਨੇ ਅਡਾਨੀ ਪੋਰਟਸ ਕੰਪਨੀ ਦੇ ਅਹੁਦੇ ਤੋਂ ਦੋ ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਹੈ । ਅਡਾਨੀ ਬਾਰੇ ਅਸੀਂ ਦੱਸਿਆ ਸੀ ਕਿ ਇਨ੍ਹਾਂ ਨੇ ਈਰਾਨ ਤੋਂ ਵਾਇਆ ਯਮਨ ਆਪਣੇ ਪੋਰਟ ‘ਤੇ ਬਹੁਤ ਗੈਸ ਢੋਈ ਹੈ, ਜਿਸ ਦਾ ਅਮਰੀਕਾ ਕੋਲ ਹਰ ਸਬੂਤ ਹੈ । ਅਡਾਨੀ ਦਾ ਅਮਰੀਕਾ ‘ਚ ਪਹਿਲਾਂ ਹੀ ਹੇਰਫੇਰ ਦਾ ਕੇਸ ਚੱਲ ਰਿਹੈ । ਟਰੰਪ ਬਹੁਤ ਚਲਾਕ ਸੀ, ਉਸ ਨੇ ਹਰ ਮੋਦੀ ਦੀ ਬਾਂਹ ਮਰੋੜਨ ਲਈ ਹਰ ਹਰਬਾ ਵਰਤਿਆ ਪਰ ਮੋਦੀ ਨੂੰ ਪਤਾ ਸੀ ਕਿ ਜੇ ਏਦਾਂ ਹੋ ਗਿਆ ਸੜਕਾਂ ‘ਤੇ ਨਿਕਲਣਾ ਔਖਾ ਹੋਜੂ । ਹੁਣ ਆਖਰੀ ਸੁਣੋ, ਨਿਤੀਸ਼ ਤੇ ਨਾਇਡੂ ਦੇ ਕੁਝ ਤਾਰ ਅਮਰੀਕਾ ਵਿਚ ਜੁੜਦੇ ਹਨ, ਸੋ- ਆਉਣ ਵਾਲੇ ਦਿਨਾਂ ਦਿਨ ਦੀ ਇਹੋ ਕਹਾਣੀ ਜਾਪ ਰਹੀ ਹੈ !!!!
- ਮਿੰਟੂ ਗੁਰੂਸਰੀਆ