ਵਾਲੀਬਾਲ ਫੈਡਰੇਸ਼ਨ ਗੋਲਡ ਕੱਪ ਦਾ 6ਵਾਂ ਦਿਨ

0
5

ਚੰਡੀਗੜ/ ਅੰਮਿ੍ਰਤਸਰ,(ਸਾਰਾ ਯਹਾ,ਬਲਜੀਤ ਸ਼ਰਮਾ) 2 ਅਕਤੂਬਰ:ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਿਹਾ ਵਾਲੀਬਾਲ ਫੈਡਰੇਸ਼ਨ ਗੋਲਡ ਕੱਪ 2019 ਅੱਜ ਛੇਵੇਂ ਦਿਨ ਵਿੱਚ ਪਹੰੁਚ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ  ਜਿਲਾ ਖੇਡ ਅਫਸਰ, ਅੰਮਿ੍ਰਤਸਰ ਗੁਰਲਾਲ ਸਿੰਘ ਨ ਅੱਜ ਖਿਡਾਰੀਆਂ ਨਾਲ ਮੁਲਾਕਾਤ ਕੀਤੀ  ਅਤੇ ਉਨਾਂ ਖੇਡਾਂ ਦੇ ਖੇਤਰ ਵਿੱਚ ਆਪਣੀ ਊਰਜਾ ਕੇਂਦਰਤ ਕਰਨ ਲਈ ਪੇ੍ਰਰਿਆ। ਅੱਜ ਦੇ ਮੈਚਾਂ ਵਿੱਚ ਕਰਨਾਟਕਾ ਨੇ ਪੰਜਾਬ ਨੂੰ 15-25, 25-18, 25-21 ਅਤੇ 34-32 ਨਾਲ ਪਛਾੜਿਆ ਜਦਕਿ ਕੇਰਲਾ ਨੇ ਤਾਮਿਲਨਾਡੂ ਨੂੰ 25-22, 22-25 21-25,20-10 ਅਤੇ 15-18  ਨਾਲ ਹਰਾਇਆ  ਅਤੇ ਆਂਦਰਾ ਪ੍ਰਦੇਸ ਨੇ ਸਰਵਿਸਿਜ਼ ਨੂੰ 27-25,25-22 , 25-22 ਨਾਲ ਪਛਾੜ ਕੇ ਜਿੱਤ ਦਰਜ ਕੀਤੀ। 

NO COMMENTS