ਗਿੱਦੜਬਾਹਾ (ਸਾਰਾ ਯਹਾਂ/ਮਨੀਸ਼ ਗਰਗ) ਪ੍ਰਿੰਸੀਪਲ ਪ੍ਰੋਫੈਸਰ ਰਜੇਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਤੇ ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ਦੇ ਐਨ ਐਸ ਐਸ ਯੂਨਿਟ ਵੱਲੋਂ ਪ੍ਰੋਗਰਾਮ ਅਫਸਰ ਪ੍ਰੋਫੈਸਰ ਅੰਜਲੀ ਅਤੇ ਜਸਵਿੰਦਰ ਬਾਘਲਾ ਦੀ ਅਗਵਾਈ ਹੇਠ ਇੱਕ ਜਾਗਰੁਕਤਾ ਰੈਲੀ ਵਾਤਾਵਰਨ ਦੀ ਸਾਂਭੋ ਸੰਭਾਲ ਲਈ ਕੱਢੀ ਗਈ। ਇਸ ਮੌਕੇ ਤੇ ਐਨਐਸਐਸ ਵਲੰਟੀਅਰਾਂ ਨੂੰ ਵਾਤਾਵਰਨ ਦੀ ਸਾਂਭੋ ਸੰਭਾਲ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਐਨਐਸਐਸ ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆਂ ਪ੍ਰੋਗਰਾਮ ਅਫਸਰ ਜਸਵਿੰਦਰ ਬਾਘਲਾ ਨੇ ਪਰਾਲੀ ਦੀ ਦੁਰਵਰਤੋਂ ਦੇ ਹੋਣ ਵਾਲੇ ਨੁਕਸਾਨਾਂ ਤੋਂ ਐਨਐਸਐਸ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਪ੍ਰੋਫੈਸਰ ਅੰਜਲੀ ਦੁਆਰਾ ਐਨਐਸਐਸ ਵਲੰਟੀਅਰਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਸਬੰਧੀ ਵਲੰਟੀਅਰਾਂ ਨੂੰ ਸੌਂਹ ਵੀ ਚੁਕਾਈ ਗਈ ਕਿ ਉਹ ਨਾ ਤਾਂ ਆਪ ਪਰਾਲੀ ਨੂੰ ਅੱਗ ਲਾਉਣਗੇ ਅਤੇ ਨਾ ਹੀ ਆਪਣੇ ਆਲੇ ਦੁਆਲੇ ਨੂੰ ਅੱਗ ਲਗਾਉਣ ਦੇਣਗੇ। ਇਸ ਮੌਕੇ ਤੇ ਪਰਾਲੀ ਸਾੜਨ ਤੋਂ ਹੋਣ ਵਾਲੀ ਨੁਕਸਾਨ ਤੋਂ ਵੀ ਵਲੰਟੀਅਰਾਂ ਨੂੰ ਜਾਗਰੂਕ ਕੀਤਾ ਗਿਆ। ਅੰਤ ਵਿੱਚ ਸਾਰੇ ਵਲੰਟੀਅਰਾਂ ਨੇ ਇਸ ਗੱਲ ਦਾ ਪ੍ਰਨ ਲਿਆ ਕਿ ਅਸੀਂ ਇਸ ਗੱਲ ਦਾ ਵੱਧ ਤੋਂ ਵੱਧ ਪ੍ਰਚਾਰ ਕਰਾਂਗੇ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਇਸ ਮੌਕੇ ਤੇ ਪ੍ਰੋਫੈਸਰ ਬਲਕਰਨ ਸਿੰਘ,ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਏਕਤਾ, ਪ੍ਰੋਫੈਸਰ ਜਸਵਿੰਦਰ ਸਿੰਘ ਅਤੇ ਰਿੰਕੂ ਆਦਿਵਾਲ ਆਦਿ ਹਾਜ਼ਰ ਸਨ।