*ਲੋੜਵੰਦ ਮਰੀਜ਼ਾਂ ਦੀ ਘਰਾਂ ਚ ਜਾ ਕੇ ਸੰਭਾਲ ਕਰ ਰਿਹਾ ਕੈਲਾਸ਼ ਮੋਹਨ*

0
246

ਮਾਨਸਾ 17 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸਿਵਲ ਹਸਪਤਾਲ ਮਾਨਸਾ ਤੋਂ ਰਿਕਾਰਡ ਚੀਫ ਫਾਰਮਾਸਿਸਟ ਕੈਲਾਸ਼ ਮੋਹਨ ਅਪਣੀ ਰਿਟਾਇਰਡ ਜਿੰਦਗੀ ਸੇਵਾ ਭਾਵ ਨਾਲ ਲੋੜਵੰਦ ਮਰੀਜ਼ਾਂ ਦੀ ਸੰਭਾਲ ਕਰ ਕੇ ਗੁਜਾਰ ਰਹੇ ਹਨ ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਜਦੋਂ ਵੀ ਕਿਸੇ ਲੋੜਵੰਦ ਮਰੀਜ਼ ਨੂੰ ਜਿਸ ਕੋਲ ਡਾਕਟਰ ਕੋਲ ਜਾਣ ਲਈ ਪ੍ਰਬੰਧ ਨਹੀਂ ਹੁੰਦੇ ਤਾਂ ਕੈਲਾਸ਼ ਮੋਹਨ ਉਨ੍ਹਾਂ ਮਰੀਜ਼ਾਂ ਦਾ ਘਰ ਜਾ ਕੇ ਮੁਫ਼ਤ ਇਲਾਜ ਕਰਦੇ ਹਨ ਅਤੇ ਇਲਾਜ ਦੇ ਨਾਲ ਨਾਲ ਕਿਸੇ ਖਾਸ ਡਾਈਟ ਦੀ ਜ਼ਰੂਰਤ ਹੋਣ ਦੀ ਸੂਰਤ ਵਿੱਚ ਡਾਈਟ ਦਾ ਪ੍ਰਬੰਧ ਵੀ ਸਮਾਜਸੇਵੀ ਲੋਕਾਂ ਦੇ ਸਹਿਯੋਗ ਨਾਲ ਕਰਵਾ ਕੇ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਸ਼੍ਰੀ ਕੇਦਾਰ ਨਾਥ ਚੈਰੀਟੇਬਲ ਟਰੱਸਟ ਮਾਨਸਾ ਵਲੋਂ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਚਲਾਈ ਜਾਣ ਵਾਲੀ ਫ੍ਰੀ ਡਿਸਪੈਂਸਰੀ ਵਿਖੇ ਵੀ ਕੈਲਾਸ਼ ਮੋਹਨ ਲੰਬੇ ਸਮੇਂ ਤੋਂ ਫਰੀ ਸੇਵਾਵਾਂ ਨਿਭਾ ਰਹੇ ਹਨ।ਸਮਾਜਸੇਵੀ ਖੂਨਦਾਨੀ ਬਲਜੀਤ ਸ਼ਰਮਾਂ ਨੇ ਦੱਸਿਆ ਕਿ ਤਸਵੀਰ ਵਿੱਚ ਦਿਖਾਈ ਦੇਣ ਵਾਲੀ ਗਰੀਬ ਪਰਿਵਾਰ ਦੀ ਚਾਰ ਸਾਲਾ ਬੱਚੀ ਤੇ ਗਰਮ ਪਾਣੀ ਪੈਣ ਨਾਲ ਜ਼ਖ਼ਮੀ ਹੋਈ ਸੀ ਅਤੇ ਜਿਸ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਇਸਦਾ ਇਲਾਜ ਇਸ ਹਸਪਤਾਲ ਵਿਚ ਸੰਭਵ ਨਾ ਹੋ ਸਕਣ ਕਾਰਨ ਉਸਨੂੰ ਪਟਿਆਲਾ ਰੈਫਰ ਕਰਨ ਲਈ ਪਰਿਵਾਰ ਨੂੰ ਕਿਹਾ ਗਿਆ ਪਰ ਮਾੜੀ ਵਿੱਤੀ ਹਾਲਤ ਦੇ ਚਲਦਿਆਂ ਪਰਿਵਾਰ ਵਲੋਂ ਬੱਚੀ ਨੂੰ ਘਰ ਲਿਜਾਇਆ ਗਿਆ ਉਨ੍ਹਾਂ ਦੱਸਿਆ ਕਿ ਉਹਨਾਂ ਦੇ ਸੰਪਰਕ ਵਿੱਚ ਆਉਣ ਤੇ ਉਨ੍ਹਾਂ ਕੈਲਾਸ਼ ਮੋਹਨ ਨੂੰ ਬੱਚੀ ਦਾ ਇਲਾਜ ਕਰਨ ਲਈ ਕਿਹਾ ਜਿਸ ਦਾ ਇਲਾਜ ਕੈਲਾਸ਼ ਮੋਹਨ ਵਲੋਂ ਉਸਦੇ ਘਰ ਜਾ ਕੇ ਕਰ ਰਹੇ ਹਨ ਅਤੇ ਸਿਰਫ ਪੰਜ ਦਿਨਾਂ ਵਿਚ ਹੀ ਬੱਚੀ ਸੱਤਰ ਪ੍ਰਤੀਸ਼ਤ ਠੀਕ ਹੋ ਗਈ ਹੈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਨ ਨੂੰ ਯਕੀਨੀ ਬਣਾਇਆ ਜਾਵੇ ਨਾ ਕਿ ਰੈਫਰ ਕਰਕੇ ਪੱਲਾ ਝਾੜਿਆ ਜਾਵੇ

NO COMMENTS