ਲੁਧਿਆਣਾ ਦੀ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ

0
67

ਲੁਧਿਆਣਾ: ਸ਼ਹਿਰ ਦੇ ਸਨਅਤੀ ਖੇਤਰ ਢੰਡਾਰੀ ਵਿੱਚ ਸਥਿਤ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਕੁਝ ਹੀ ਪਲਾਂ ‘ਚ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਪ੍ਰਕਾਸ਼ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸ਼ਾਮ ਛੇ ਕੁ ਵਜੇ ਵਾਪਰੀ। ਅੱਗ ਲੱਗਦਿਆਂ ਹੀ ਫੈਕਟਰੀ ਵਿੱਚੋਂ ਸਾਰੇ ਵਰਕਰ ਬਾਹਰ ਨਿੱਕਲ ਆਏ। ਹਾਲਾਂਕਿ, ਇਸ ਦੌਰਾਨ ਫੈਕਟਰੀ ਵਿੱਚ ਪਿਆ ਲੱਖਾਂ ਦਾ ਸਮਾਨ ਖ਼ਾਕ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਅੱਗ ‘ਤੇ ਕਾਬੂ ਪਾਉਣ ਵਿੱਚ ਜੁਟੀਆਂ ਹੋਈਆਂ ਹਨ।

ਫਾਇਰ ਅਫ਼ਸਰ ਐਨ.ਐਸ. ਸ਼ਰਮਾ ਤੇ ਸਥਾਨਕ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਵਧਾਨੀ ਵਜੋਂ ਆਲੇ-ਦੁਆਲੇ ਦੇ ਮਕਾਨ ਤੇ ਹੋਰ ਇਮਾਰਤਾਂ ਖਾਲੀ ਕਰਵਾ ਲਈਆਂ ਹਨ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਵਿੱਚ ਹਾਲੇ ਕਾਫੀ ਸਮਾਂ ਲੱਗ ਸਕਦਾ ਹੈ।

NO COMMENTS