*ਰੰਗਰੇਟਾ ਦਲ ਯੂਨਾਈਟਡ ਵੱਲੋਂ ਪੰਜਾਬ ਕਾਂਗਰਸ ਦੇ ਪੰਜਾਬ ਪ੍ਰਤੀ ਭਾਰੀ ਰੋਸ, ਕਾਂਗਰਸ ਪਾਰਟੀ ਰਾਜਾ ਵੜਿੰਗ ਨੂੰ ਕਾਂਗਰਸ ਦੀ ਮੈਂਬਰਸ਼ਿਪ ਤੋਂ ਕਰਨ ਖ਼ਾਰਜ*

0
8

Oplus_131072

ਮਾਨਸਾ, 07 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੁਧਿਆਣਾ 3 ਰੰਗਰੇਟਾ ਦਲ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਮਾੜੀ ਭਾਸ਼ਾ ਬੋਲਣ ਤੇ ਸਰਦਾਰ ਬੂਟਾ ਸਿੰਘ ਸਾਬਕਾ ਗ੍ਰਿਹ ਮੰਤਰੀ ਜੀ ਨੂੰ ਕਾਲਾ ਰੰਗ ਦਾ ਕਹਿਣਾ ਪੱਠੇ ਪਾਉਣ ਵਾਲਾ ਕਹਿਣ ਤੇ ਸਮੁੱਚੀ ਐਸ ਸੀ ਕੌਮ ਨੂੰ ਭਾਰੀ ਰੋਸ ਹੈ ਕਿਉਂਕਿ ਇਹ ਸਮੁੱਚੀ ਐਸ ਸੀ ਕੌਮ ਦਾ ਰੰਗ ਵੀ ਪਰਖਣ ਲੱਗ ਪਏ ਹਨ ਸਰਦਾਰ ਬੂਟਾ ਸਿੰਘ ਜੀ ਇੱਕ ਬਹੁਤ ਪੜ੍ਹੇ ਲਿਖੇ ਹੋਏ ਇਨਸਾਨ ਧਾਰਮਿਕ ਇਨਸਾਨ ਸੂਝਵਾਨ ਇਨਸਾਨ ਸਨ। ਮਾਨਸਾ ਦੇ ਗਗਨਦੀਪ ਸਿੰਘ ਬਲਾਕ ਪ੍ਰਧਾਨ ਝੁਨੀਰ ਆਲ ਇੰਡੀਆ ਰੰਗਰੇਟਾ ਦਲ ਯੁਨਾਈਟਡ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਰਾਜਨੀਤਕ ਲੋਕਾਂ ਦਾ ਬਾਈਕਾਟ ਕਰਨ ਤਾਂ ਜ਼ੋ ਅਗਾਂਹ ਤੋਂ ਅਜਿਹੀ ਅਪਜਨਕ ਸ਼ਬਦਾਵਲੀ ਕੋਈ ਵੀ ਵਰਤ ਨਾ ਸਕਣ। 

ਅੰਤ ਵਿੱਚ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਸਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਮਰਹੂਮ ਬੂਟਾ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਇਹੋ ਜਿਹੇ ਬੋਲ ਬੋਲਣਗੇ ਤਾਂ ਸਾਡੀ ਸਮੁੱਚੀ ਐਸ ਸੀ ਕੌਮ ਦੇ ਵੱਲੋਂ ਪਿੰਡ ਪਿੰਡ ਹਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਕਾਲੇ ਰੰਗ ਦਾ ਕੋਝਾ ਮਜਾਕ ਕੀਤਾ ਹੈ ਜਿਸ ਕੌਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਦੇ ਨਾਲ ਮਾਨ ਬਖਸ਼ਿਸ਼ ਕੀਤਾ ਸੀ। ਸਮੁੱਚਾ ਰੰਘਰੇਟਾ ਦਲ ਵੱਲੋਂ ਪੁਰਜੋਰ ਅਪੀਲ ਹੈ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਤੇ 

ਭੂਰਾ ਸਿੰਘ ਸੇ਼ਰਗੜੀਆ ਸਾਬਕਾ ਨਗਰ ਕੌਂਸਲਰ ਮਾਨਸਾ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਪ੍ਰਧਾਨ ਮੋਫ਼ਰ, ਅਮਰੀਕ ਸਿੰਘ ਹੀਰੇਵਾਲਾ ਪ੍ਰਧਾਨ ਜ਼ਿਲ੍ਹਾ  ਜੂਥ ਵਿੰਗ ਮਾਨਸਾ, ਹਾਕਮ ਸਿੰਘ ਬਲਾਕ ਸਰਦੂਲਗੜ੍ਹ, ਛਿੰਦਰ ਸਿੰਘ ਹੋਡਲਾ ਜ਼ਿਲ੍ਹਾ ਮੀਤ ਪ੍ਰਧਾਨ ਬੁਢਲਾਡਾ ਹਾਜ਼ਰ ਸਨ। 

NO COMMENTS