ਮਾਨਸਾ 23,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) :ਰੋਟਰੀ ਕਲੱਬ ਮਾਨਸਾ ਰੋਇਲ ਅਤੇ ਇੰਡੀਅਨ ਮੈਡੀਕਲ ਅੈਸੋਸੀਏਸ਼ਨ ਦੀ ਅਗਵਾਈ ਹੇਠ ਮਾਨਸਾ ਦਾ ਪਹਿਲਾ ਜੱਥਾ ਗੁਰੂਦਵਾਰਾ ਸ਼ੀ੍ ਕਰਤਾਰਪੁਰ ਸਾਹਿਬ ਪਾਕੀਸਤਾਨ ਵਿੱਖੇ ਜਾ ਰਿਹਾ ਹੈ. ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਸਾਬਕਾ ਗਵਰਨਰ ਪੇ੍ਮ ਅਗਰਵਾਲ, ਪ੍ਧਾਨ ਕਮਨ ਗੋਇਲ ਅਤੇ ਇੰਡੀਅਨ ਮੈਡੀਕਲ ਅੈਸੋਸੀਏਸ਼ਨ ਵਲੋਂ ਪ੍ਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਭਾਰਤ ਸਰਕਾਰ ਵਲੋ ਕਰਤਾਰਪੁਰ ਕੌਰੀਡੋਰ ਖੋਹਲਣ ਲਈ ਧੰਨਬਾਦ ਕਰਦੇ ਹੋਏ ਕਿਹਾ ਕਿ ਪੀ੍ਵਾਰਾਂ ਸਮੇਤ 21 ਸ਼ਰਧਾਲੂਅਾਂ ਦਾ ਇਹ ਜੱਥਾ 1 ਦਸੰਬਰ ਨੂੰ ਦਰਸ਼ਨਾ ਲਈ ਜਾ ਰਿਹਾ ਹੈ. ੳੁਹਨਾ ਨੇ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ਼ੀ੍ ਗੁਰੁ ਨਾਨਕ ਦੇਵ ਜੀ ਨੇ ਦੂਨੀਅਾ ਨੂੰ ਅਮਨ, ਸ਼ਾਤੀ, ਸੱਚ ਅਤੇ ਧਰਮ ਦਾ ਰਾਸਤਾ ਵਿਖਾਇਅਾ ਹੈ ਸਾਨੂੰ ਵੀ ੳੁਹਨਾ ਦੀਅਾਂ ਸਿਖਿਅਾਵਾ ਨੂੰ ਅਾਪਣੇ ਜੀਵਨ ਵਿੱਚ ਅਪਨਾੳੁਣਾ ਚਾਹੀਦਾ ਹੈ. ੳੁਹਨਾ ਨੇ ਕਿਹਾ ਕਿ ਸਾਡੇ ਵਲੋ ਪੰਜਾਬ ਅਤੇ ਭਾਰਤ ਵਿੱਚ ਅਮਨ, ਸ਼ਾਤੀ ਅਤੇ ਸਦਭਾਵਨਾ ਲਈ ਗੁਰੂ ਮਹਾਰਾਜ ਜੀ ਦੇ ਸਨਮੁੱਖ ਗੁਰੂਦਵਾਰਾ ਸ਼ੀ੍ ਕਰਤਾਰਪੁਰ ਸਾਹਿਬ ਪਾਕੀਸਤਾਨ ਵਿੱਖੇ ਅਰਦਾਸ ਕੀਤੀ ਜਾਵੇਗੀ. ਅੱਜ ਇਸ ਯਾਤਰਾ ਤੇ ਜਾਣ ਵਾਲੇ ਮੈਬਰਾ ਵਲੋ ਪੁਲੀਸ ਵੈਰੀਫਿਕੇਸ਼ਨ ਦੇ ਕਾਗਜਾਤ ਪੂਰੇ ਕੀਤੇ ਗਏ. ਇਸ ਮੱਕੇ ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਤਜਿੰਦਰ ਪਾਲ ਸਿੰਘ ਰੇਖੀ, ਡਾਕਟਰ ਸ਼ੇਰ ਜੰਗ ਸਿੰਘ ਸਿੱਧੂ, ਸਾਬਕਾ ਰੋਟਰੀ ਗਵਰਨਰ ਪੇ੍ਮ ਅਗਰਵਾਲ, ਕਮਨ ਗੋਇਲ, ਰਮੇਸ਼ ਜਿੰਦਲ, ਰਾਜੇਸ਼ ਸਿੰਗਲਾ ਰਿੰਕੂ, ਪੁਨੀਤ ਗੋਇਲ, ਕਰਿਸ਼ਨ ਜੋਗਾ, ਨਿਤੀਨ ਖੂੰਗਰ ਅਾਦਿ ਹਾਜਰ ਸਨ.