*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਡਿਸਟ੍ਰਿਕਟ ਗਵਰਨਰ 2026-27 ਅਮਿਤ ਸਿੰਗਲਾ ਨੂੰ ਅਮਰੀਕਾ ਟ੍ਰੇਨਿੰਗ ਤੇ ਜਾਣ ਲਈ ਦਿੱਤੀਆਂ ਸ਼ੁੱਭਕਾਮਨਾਵਾਂ*

0
114

 (ਸਾਰਾ ਯਹਾਂ/ਮੁੱਖ ਸੰਪਾਦਕ)  : ਰੋਟਰੀ ਕਲੱਬ ਮਾਨਸਾ ਰਾਇਲ ਦੀ ਮਿਟਿੰਗ ਦੀ ਸ਼ੁਰੂਆਤ ਪ੍ਰਧਾਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗੀਤ ਨਾਲ ਕੀਤੀ ਗਈ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਆਪਣੇ ਸਵਾਗਤੀ ਸੰਬੋਧਨ ਦੌਰਾਨ ਸਭ ਹਾਜ਼ਰੀਨ ਦਾ ਸਵਾਗਤ ਕੀਤਾ।

ਕਲੱਬ ਵਲੋਂ 9 ਜਨਵਰੀ ਨੂੰ ਪ੍ਰੀਵਾਰਾਂ ਸਮੇਤ ਲੋਹੜੀ ਦਾ ਤਿਉਹਾਰ ਮਨਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਫਰਵਰੀ ਵਿੱਚ ਲੜਕੀਆਂ ਦੀ ਸ਼ਖ਼ਸੀਅਤ ਵਿਕਾਸ ਕੈਂਪ ਬਾਰੇ ਵਿਚਾਰ ਚਰਚਾ ਕੀਤੀ ਗਈ।

ਕਲੱਬ ਵੱਲੋਂ ਡਿਸਟ੍ਰਿਕਟ ਗਵਰਨਰ 2026-27 ਅਮਿਤ ਸਿੰਗਲਾ ਜੋ ਕਿ ਜ਼ਮਾਨਾ ਤੋਂ ਕ੍ਰਿਸ਼ਨ ਬਾਂਸਲ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਨੂੰ ਇੱਕ ਹਫ਼ਤੇ ਲਈ ਟ੍ਰੇਨਿੰਗ ਵਾਸਤੇ ਅਮਰੀਕਾ ਜਾਣ ਮੌਕੇ ਗਰਮਜੋਸ਼ੀ ਨਾਲ (ਬੋਨ ਵੋਇਜ) ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਫੁੱਲ ਮਾਲਾ ਪਹਿਨਾਉਣ ਉਪਰੰਤ ਸ਼ਾਲ ਭੇਂਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।

ਕਲੱਬ ਦੇ ਮੁੱਖ ਸਲਾਹਕਾਰ ਪ੍ਰੇਮ ਅੱਗਰਵਾਲ ਨੇ ਕਿਹਾ ਕਿ ਅਮਿਤ ਸਿੰਗਲਾ ਦੀ ਲੀਡਰਸ਼ਿਪ,‌ ਯੋਗਤਾ ਅਤੇ ਸੇਵਾ ਭਾਵਨਾ ਸਾਰੇ ਰੋਟਰੀ ਪਰਿਵਾਰ ਲਈ ਪ੍ਰੇਰਣਾਦਾਇਕ ਹੈ ਅਤੇ ਇਹ ਟ੍ਰੇਨਿੰਗ ਉਨ੍ਹਾਂ ਨੂੰ ਹੋਰ ਮਜ਼ਬੂਤ ਲੀਡਰ ਬਣਾਏਗੀ। ਹਰ ਸਾਲ ਅਮਰੀਕਾ ਵਿੱਚ ਫਲੋਰੀਡਾ ਵਿੱਖੇ ਸੰਸਾਰ ਭਰ ਤੋਂ 544 ਰੋਟਰੀ ਜ਼ਿਲਿਆਂ ਦੇ ਡਿਸਟ੍ਰਿਕਟ ਗਵਰਨਰ ਟ੍ਰੇਨਿੰਗ ਲਈ ਇਕੱਠੇ ਹੁੰਦੇ ਹਨ।

ਡਾ. ਜਨਕ ਰਾਜ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਮਿਤ ਸਿੰਗਲਾ ਦੀ ਦੂਰਦਰਸ਼ੀ ਸੋਚ ਅਤੇ ਟੀਮ ਨਾਲ ਮਿਲ ਕੇ ਕੰਮ ਕਰਨ ਦੀ ਯੋਗਤਾ ਡਿਸਟ੍ਰਿਕਟ ਲਈ ਲਾਭਕਾਰੀ ਸਾਬਤ ਹੋਵੇਗੀ।

2026-27 ਦੇ ਪ੍ਰਧਾਨ ਪਰਮਿੰਦਰ ਗੋਇਲ, ਅਸਿਸਟੈਂਟ ਗਵਰਨਰ ਪੁਨੀਤ ਗੋਇਲ, ਸੈਕਟਰੀ ਰਮੇਸ਼ ਜਿੰਦਲ, ਕੈਸ਼ੀਅਰ ਅਮਿਤ ਗੋਇਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਅਮਿਤ ਸਿੰਗਲਾ ਨੇ ਰੋਟਰੀ ਕਲੱਬ ਮਾਨਸਾ ਰਾਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਟ੍ਰੇਨਿੰਗ ਦੌਰਾਨ ਮਿਲਣ ਵਾਲੇ ਗਿਆਨ ਅਤੇ ਅਨੁਭਵ ਨੂੰ ਡਿਸਟ੍ਰਿਕਟ ਦੀ ਭਲਾਈ ਅਤੇ ਰੋਟਰੀ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਪੂਰੀ ਨਿਸ਼ਠਾ ਨਾਲ ਵਰਤਣਗੇ। ਉਹਨਾਂ ਅੱਗੇ ਕਿਹਾ ਕਿ ਰੋਟਰੀ ਕਲੱਬ ਮਾਨਸਾ ਰੋਇਲ ਨਾਲ ਉਨ੍ਹਾਂ ਦਾ ਦਿਲੀ ਰਿਸ਼ਤਾ ਹੈ।

ਅੰਤ ਵਿੱਚ ਸਕੱਤਰ ਰਾਕੇਸ਼ ਸੇਠੀ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਾਖੂਬੀ ਨਿਭਾਈ।

ਇਸ ਮੌਕੇ ਰੋਟਰੀ ਕਲੱਬ ਸਮਾਨਾ ਦੇ ਸੀਨੀਅਰ ਮੈਂਬਰ ਕ੍ਰਿਸ਼ਨ ਬਾਂਸਲ ਤੋਂ ਇਲਾਵਾ ਸਨਮਾਨਿਤ ਮੈਂਬਰ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਮਨੋਜ ਗੋਇਲ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ ਪੀ ਐਸ ਰੇਖੀ, ਡਾਕਟਰ ਨਰੇਸ਼ ਬਾਂਸਲ, ਰਮੇਸ਼ ਜਿੰਦਲ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਅਮਿਤ ਗੋਇਲ, ਕਮਨ ਗੋਇਲ, ਸੰਜੀਵ ਅਰੋੜਾ, ਪਰਮਿੰਦਰ ਗੋਇਲ, ਜਗਦੀਸ਼ ਜੋਗਾ, ਪ੍ਰੋਫੈਸਰ ਆਨੰਦ ਬਾਂਸਲ, ਰਾਜ ਕੁਮਾਰ ਬਾਂਸਲ, ਜੀਵਨ ਸਿੰਗਲਾ, ਮੰਗਤ ਗਰਗ, ਰੋਮੀ ਬਾਂਸਲ, ਦੀਪਕ ਗੋਇਲ, ਸੁਨੀਲ ਗੋਇਲ, ਵਿਕਰਮ ਜਿੰਦਲ ਅਤੇ ਐਡਵੋਕੇਟ ਸੰਜੀਵ ਬਾਂਸਲ‌ ਹਾਜ਼ਰ ਸਨ

NO COMMENTS