ਮਾਨਸਾ 10 ਅਪ੍ਰੈਲ : ਰੇਲਵੇ ਪਾਣੀ ਸੇਵਾ ਦਲ ਦੇ ਮੈਂਬਰਾਂ ਵਲੋਂ ਪ੍ਰਧਾਨ ਹੁਕਮ ਚੰਦ ਬਾਂਸਲ ਦੀ ਅਗਵਾਈ ਹੇਠ ਯਾਤਰੀਆਂ ਲਈ ਠੰਢੇ ਪਾਣੀ ਦੀ ਸੇਵਾ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਇਸ ਸੇਵਾ ਕੰਮ ਲਈ ਸ਼ਹਿਰ ਵਾਸੀਆਂ ਅਤੇ ਸਮਾਜਿਕ, ਧਾਰਮਿਕ ਸੰਸਥਾਵਾਂ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ 13 ਅਪ੍ਰੈਲ ਵਿਸਾਖੀ ਤੋਂ ਦੁਬਾਰਾ ਸ਼ੁਰੂ ਕੀਤੀ ਜਲ ਸੇਵਾ ਤੋਂ ਪ੍ਰਭਾਵਿਤ ਹੁੰਦਿਆਂ ਸ਼ਹਿਰ ਦੀ ਧਾਰਮਿਕ ਸੰਸਥਾ ਰਾਮ ਰਾਮ ਪਾਠ ਗਰੁੱਪ ਦੀਆਂ ਮਹਿਲਾਵਾਂ ਵਲੋਂ ਰੇਲਵੇ ਪਾਣੀ ਸੇਵਾ ਦਲ ਨੂੰ ਜੱਗ ਗਲਾਸ ਆਦਿ ਲੋੜੀਂਦੇ ਭਾਂਡੇ ਦਿੱਤੇ ਗਏ ਸੰਸਥਾਂ ਦੇ ਮੈਂਬਰ ਮੀਨਾਕਸੀ ਗਰਗ ਤੇ ਅੰਜੂ ਰਾਣੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਯਾਤਰੀਆਂ ਲਈ ਪਾਣੀ ਦੀ ਸੇਵਾ ਬਹੁਤ ਹੀ ਉਤਮ ਸੇਵਾ ਹੈ ਜੋ ਕਿ ਰੇਲਵੇ ਪਾਣੀ ਸੇਵਾ ਦਲ ਦੇ ਮੈਂਬਰਾਂ ਵਲੋਂ ਨਿਰਸਵਾਰਥ ਸੇਵਾ ਪਿਛਲੇ ਲੰਮੇ ਸਮੇ ਤੋਂ ਲਗਾਤਾਰ ਕੀਤੀ ਜਾ ਰਹੀ ਹੈ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਰੇਲਵੇ ਪਾਣੀ ਸੇਵਾ ਦਲ ਦੇ ਸੈਕਟਰੀ ਪੂਰਨ ਸਿੰਘ ਤੇ ਸਰਪ੍ਰਸਤ ਸੁਰਿੰਦਰ ਲਾਲੀ ਨੇ ਰਾਮ ਰਾਮ ਪਾਠ ਗਰੁੱਪ ਦੀਆਂ ਮਹਿਲਾਵਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੋਕੇ ਨੀਲਮ ਰਾਣੀ, ਕੋਮਲ ਮਿੱਤਲ, ਅੰਜੂ, ਮੀਨੂੰ ਫੱਤਾ,ਪ੍ਰੇਮ ਲਤਾ ਮੀਰਪੂਰੀਆ, ਮੀਨਾਕਸੀ ਗਰਗ, ਦਿਨੇਸ ਰਿੰਪੀ, ਪੂਰਨ ਸਿੰਘ , ਸੁਰਿੰਦਰ ਲਾਲੀ, ਸੁਖਪਾਲ ਸਿੰਘ, ਧਰਮਵੀਰ, ਵਿਨੋਦ ਮਿੰਟਾ,ਭੀਲਾ ਭਾਅ ਜੀ, ਚੰਨੀ, ਦੀਵਾਨ ਚੰਦ, ਮੋਹਣੀ, ਕਾਮਰੇਡ ਸਮੇਤ ਰੇਲਵੇ ਪਾਣੀ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ