ਮਾਨਸਾ,(ਸਾਰਾ ਯਹਾ,(ਬਲਜੀਤ ਪਾਲ ) 23 ਅਪ੍ਰੈਲ ਅੱਜ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ ਵੱਲੋਂ ਇੱਕ ਭਰਵੀ ਮੀਟਿੰਗ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਰੱਖੀ ਗਈ ਇਸ ਮੀਟਿੰਗ ਵਿੱਚ ਪੂਰੇ ਹਲਕੇ ਦੇ ਪੰਚ ਸਰਪੰਚ ਅਤੇ ਮੋਹਤਬਰ ਵਿਅਕਤੀ, ਪਾਰਟੀ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਹੋਏ । ਮੀਟਿੰਗ ਦੌਰਾਨ ਬੋਲਦਿਆਂ ਅਮਰੀਕ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜ਼ੋਨ ਝੁਨੀਰ ਜਸਪਿੰਦਰ ਕੌਰ ਮੀਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਨ ਰਾਏਪੁਰ ਸੀਨੀਅਰ ਕਾਂਗਰਸੀ ਆਗੂ ਬੋਹੜ ਸਿੰਘ ਸੰਧੂ, ਸਤਪਾਲ ਵਰਮਾ ਅਤੇ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਬਿਕਰਮ ਮੋਫਰ ਨੇ ਕਿਹਾ ਕਾਂਗਰਸ ਹਾਈ ਕਮਾਂਡ ਨੇ ਜੋ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਹੈ ਇਸ ਵਿਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਫਿਰ ਵੀ ਚੰਗਾ ਹੁੰਦਾ ਜੇਕਰ ਕੋਈ ਹਲਕੇ ਦਾ ਵਿਅਕਤੀ ਨੂੰ ਉਮੀਦਵਾਰ ਐਲਾਨਿਆਂ ਹੁੰਦਾ। ਉਨ੍ਹਾਂ ਕਿਹਾ ਕਿ ਸਾਬਕਾ ਹਲਕਾ ਵਿਧਾਇਕ ਅਜੀਤਇੰਦਰ ਇੰਦਰ ਸਿੰਘ ਮੋਫਰ ਉਨ੍ਹਾਂ ਨੂੰ ਜੋ ਵੀ ਹੁਕਮ ਕਰਨਗੇ ਉਹ ਉਸ ਤੇ ਫੁੱਲ ਚੜ੍ਹਾਉਣਗੇ ਅਤੇ ਪਾਰਟੀ ਦੀ ਸੇਵਾ ਕਰਨਗੇ। ਪਾਰਟੀ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਹਲਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡੇ ਤੋਂ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਵਿੱਚ ਸਾਨੂੰ ਕੋਈ ਵੀ ਰੋਸ ਨਹੀਂ ਹੈ ਅਸੀਂ ਪਾਰਟੀ ਦੇ ਸੱਚੇ ਸਿਪਾਹੀ ਹਾਂ ਤੇ ਪਾਰਟੀ ਨਾਲ ਚਟਾਨ ਵਾਂਗ ਖੜੇ ਹਾਂ ਤੇ ਵੋਟ ਕਾਂਗਰਸੀ ਉਮੀਦਵਾਰ ਨੂੰ ਹੀ ਪਾਵਾਂਗੇ ਪਰ ਸਾਨੂੰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗਿਲਾ ਹੈ ਜਿਸ ਨੇ ਸਾਡੇ ਤੇ ਇਲਜ਼ਾਮ ਲਗਾਇਆ ਹੈ ਕਿ ਅਸੀਂ ਲੋਕ ਸਭਾ ਚੋਣਾਂ 2014 ਚ ਉਸ ਦੀ ਮਦਦ ਨਹੀਂ ਕੀਤੀ ਜੋ ਕਿ ਸਰਾਸਰ ਗਲਤ ਹੈ ਜਦ ਕਿ ਉਸ ਦੇ ਆਪਣੇ ਹਲਕੇ ਲੰਬੀ ਤੋਂ 38 ਹਜਾਰ ਵੋਟ ਘੱਟੀ ਸੀ।ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਸਾਡੇ ਤੇ ਲਾਏ ਗਏ ਇਲਜ਼ਾਮਾਂ ਦੇ ਸਬੂਤ ਪੇਸ਼ ਕਰੇ ਤੇ ਆਪਣਾ ਸਪੱਸ਼ਟੀਕਰਨ ਦੇਵੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਸਿਰਫ ਆਪਣੀ ਵੋਟ ਕਾਂਗਰਸੀ ਉਮੀਦਵਾਰ ਨੂੰ ਪਾਵਾਂਗੇ ਉਸ ਲਈ ਚੋਣ ਪ੍ਰਚਾਰ ਨਹੀਂ ਕਰਾਂਗੇ ।ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਇਸ ਗੱਲ ਤੇ ਗੰਭੀਰਤਾ ਨਾਲ ਸੋਚੇ। ਮੀਟਿੰਗ ਵਿੱਚ ਪਹੁੰਚੇ ਹੋਏ ਸਾਰੇ ਪੰਚਾਂ ਸਰਪੰਚਾਂ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੋਫਰ ਦੀ ਇਸ ਗੱਲ ਤੇ ਸਹਿਮਤੀ ਪ੍ਰਗਟਾਉਂਦਿਆਂ ਉਸ ਦਾ ਸਾਥ ਦੇਣ ਦੀ ਗੱਲ ਕਹੀ।ਇਸ ਇਸ ਮੌਕੇ ਅਮਨ ਗੁਰਬੀਰ ਸਿੰਘ ਸਰਪੰਚ ਝੁਨੀਰ, ਸਰਪੰਚ ਪੋਹਲੋਜੀਤ ਬਾਜੇਵਾਲਾ, ਸਰਪੰਚ ਕੁਲਵੀਰ ਸਿੰਘ ਕੁੱਲਾ ਝੰਡਾ ਕਲਾਂ, ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ, ਸਰਜੀਵਨ ਸਿੰਘ ਝੰਡੂਕੇ, ਅਜੈਬ ਸਿੰਘ ਚਚੋਹਰ, ਅੰਗਰੇਜ ਸਿੰਘ ਮੀਆਂ , ਬਿੰਦਰ ਸਿੰਘ ਰਾਮਾਨੰਦੀ, ਰਾਜਵੰਤ ਝੇਰਿਆਵਾਲੀ, ਬੇਅੰਤ ਸਿੰਘ ਧਾਲੀਵਾਲ , ਗੁਰਪ੍ਰੀਤ ਸਿੰਘ ਮਾਨ ਲਛਮਣ ਸਿੰਘ ਆਦਿ ਹਾਜ਼ਰ ਸਨ।