Oplus_131072
ਮਾਨਸਾ, 16 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਮੋਗਾ ਵਿੱਚ ਹੋਈ ਸੂਬਾ ਪੱਧਰੀ “ਬਦਲਾਅ ਰੈਲੀ” ਵਿੱਚ ਹਿੱਸਾ ਲੈਣ ਲਈ ਹਲਕਾ ਮਾਨਸਾ ਤੋਂ ਮੁਨੀਸ਼ ਬੱਬੀ ਦਾਨੇਵਾਲੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਮਾਨਸਾ ਦੀ ਅਗਵਾਈ ਹੇਠ ਲਗਭਗ 55 ਬੱਸਾਂ ਭਰ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਸ਼ਿਰਕਤ ਕਰਕੇ ਆਪਣੇ ਜੋਸ਼ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ।
ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਹਲਕਾ ਰੈਲੀ ਇੰਚਾਰਜ ਵਿਨੋਦ ਬਿਨਟਾ ਨੇ ਰੈਲੀ ਨੂੰ ਰਵਾਨਾ ਕਰਦੇ ਹੋਏ ਦੱਸਿਆ ਕਿ ਸਵੇਰੇ ਤੜਕੇ ਹੀ ਵਰਕਰਾਂ ਅਤੇ ਸਮਰਥਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰੇ ਵਰਕਰ ਬੱਸਾਂ ਰਾਹੀਂ ਮੋਗਾ ਵੱਲ ਰਵਾਨਾ ਹੋਏ। ਤਾਮਕੋਟ ਵਿਖੇ ਰਿਫਰੈਸ਼ਮੈਂਟ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿੱਥੇ ਹਲਕੇ ਦੀਆਂ ਸਾਰੀਆਂ ਬੱਸਾਂ ਇਕੱਠੀਆਂ ਹੋਈਆਂ ਅਤੇ ਉਨਾਂ ਨੇ ਦੱਸਿਆ ਕਿ ਮੰਡਲ ਮਾਨਸਾ ਸਿਟੀ 1 ਵਿੱਚੋਂ ਮੰਡਲ ਪ੍ਰਧਾਨ ਆਸ਼ੀਸ਼ ਅਗਰਵਾਲ ਦੀ ਅਗਵਾਈ ਹੇਠ 8 ਬੱਸਾਂ ਭਰੀਆਂ|
ਮੰਡਲ ਸਿਟੀ 2 ਵਿੱਚੋਂ ਮੰਡਲ ਪ੍ਰਧਾਨ ਪ੍ਰੇਮ ਸਾਗਰ ਭੋਲਾ ਦੀ ਅਗਵਾਈ ਹੇਠ 10 ਬੱਸਾਂ ਭਰੀਆਂ| ਮੰਡਲ ਭਿੱਖੀ ਵਿੱਚੋਂ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਦੀ ਅਗਵਾਈ ਹੇਠ, ਮੰਡਲ ਫਫੜੇ ਤੋਂ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ਹੇਠ , ਮੰਡਲ ਭੈਣੀ ਤੋਂ ਹਰਬੰਸ ਸਿੰਘ ਤੇ ਹਰਵਿੰਦਰ ਸਿੰਘ ਦੀ ਅਗਵਾਈ ਹੇਠ , ਜੋਗਾ ਹਲਕੇ ਤੋਂ ਦਰਸ਼ਨ ਪ੍ਰਧਾਨ ਅਤੇ ਦੇਸ ਰਾਜ ਦੀ ਅਗਵਾਈ ਹੇਠ, ਟੈਪਈ ਮੰਡਲ ਤੋਂ ਕੁਲਦੀਪ ਸਿੰਘ ਦੀ ਅਗਵਾਈ ਹੇਠ, ਕੁਲਦੀਪ ਸਰਪੰਚ ਦੀ ਅਗਵਾਈ ਹੇਠ ਵੀ 37 ਬੱਸਾਂ ਭਰ ਕੇ ਗਈਆਂ।
ਰੈਲੀ ਸਥਾਨ ਤੇ ਪਹੁੰਚ ਕੇ ਨੌਜਵਾਨਾਂ, ਕਿਸਾਨਾਂ ਅਤੇ ਮਹਿਲਾਵਾਂ ਨੇ ਜੋਸ਼ੀਲੇ ਨਾਰੇ ਲਗਾ ਕੇ ਮਾਹੌਲ ਨੂੰ ਹੋਰ ਵੀ ਗਰਮਜੋਸ਼ੀ ਭਰਿਆ ਬਣਾ ਦਿੱਤਾ।
ਅਮਿਤ ਸ਼ਾਹ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 2027 ਦੀਆਂ ਚੋਣਾਂ ਪਾਰਟੀ ਬਿਨ੍ਹਾਂ ਕਿਸੇ ਗਠਜੋੜ ਤੋਂ ਇਕੱਲੇ ਲੜੇਗੀ। ਉਨਾਂ ਨੇ ਕਿਹਾ ਕਿ ਪੰਜਾਬ ਦੀ ਆਪਦਾ ਸਰਕਾਰ ਨੇ ਪੰਜਾਬ ਦਾ ਹਰ ਪੱਖੋਂ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ। ਚਾਹੇ ਉਹ ਗੈਂਗਸਟਰਵਾਦ ਦਾ ਮੁੱਦਾ ਹੋਵੇ ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ ਅਤੇ ਉਨਾਂ ਨੇ ਪੰਜਾਬੀਆਂ ਨੂੰ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਇੱਕ ਮੌਕਾ ਦਿੱਤਾ ਹੈ ਹੁਣ ਇੱਕ ਮੌਕਾ ਸਾਨੂੰ ਦੇਵੋ। ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਗੋਇਲ, ਮੱਖਣ ਨਾਲ ਬਾਂਸਲ, ਰੋਹਿਤ ਬਾਂਸਲ, ਸਮੀਰ ਛਾਬੜਾ ਮੌਜੂਦ ਰਹੇ।