ਮਾਨਸਾ 7 ਦਸੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਭੈਣੀ ਬਾਘਾ ਨੇ ਕੀਤੀ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜਿਲਾ ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ ਨੇ ਸ਼ਿਰਕਤ ਕੀਤੀ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਪਿਛਲੇ ਸਮੇਂ ਜਥੇਬੰਦਕ ਪਰਿਵਾਰਾਂ ਵਿੱਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਵੱਲੋਂ ਆ ਰਹੀਆਂ ਸਮੱਸਿਆਵਾਂ ਦੇ ਕੀਤੇ ਜ਼ਿਕਰ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਉਂਤਬੰਦੀ ਬੰਦੀ ਕੀਤੀ ਗਈ ਅਤੇ ਚਿਕਨਗੁਨੀਆ, ਡੇਂਗੂ, ਪੀਲੀਆ ਆਦਿ ਬੀਮਾਰੀਆਂ ਸਬੰਧੀ ਜਾਣਕਾਰੀ, ਸਾਵਧਾਨੀਆਂ ਅਤੇ ਇਲਾਜ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸ਼ਾਮਿਲ ਸਾਥੀਆਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ ਗਏ । ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਸੂਬਾ ਅਤੇ ਕੌਮੀ ਪੱਧਰ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਦਸੰਬਰ ਨੂੰ ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਨਵੀਂ ਦਿੱਲੀ ਵਿਖੇ ਹੋਈ ਜਿਸ ਵਿੱਚ ਸਬੰਧਤ ਸੂਬਾਈ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਵਿੱਚ ਦੇਸ਼ ਦੇ ਅਣਰਜਿਸਟਰਡ ਤਜਰਬੇਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟਰੇਨਿੰਗ ਦੇ ਕੇ ਮੁਢਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਚਿਰਾਂ ਤੋਂ ਲਟਕਦੀ ਮੰਗ ਨੂੰ ਹੱਲ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸਿਹਤ ਮੰਤਰੀ ਅਤੇ ਸਮੂਹ ਮੈਂਬਰ ਪਾਰਲੀਮੈਂਟ ਨੂੰ ਅਪੀਲ ਕੀਤੀ ਇਸ ਨਾਲ ਸਰਕਾਰ ਦੇ ਜਨਤਾ ਨਾਲ ਘਰ ਘਰ ਸਿਹਤ ਸੇਵਾਵਾਂ ਅਤੇ ਰੁਜ਼ਗਾਰ ਪਹੁੰਚਾਉਣ ਦੇ ਕੀਤੇ ਵਾਅਦੇ ਦੀ ਵੀ ਪੂਰਤੀ ਵੀ ਹੋ ਸਕਦੀ ਹੈ ਅਤੇ 2 ਦਸੰਬਰ ਨੂੰ ਫੈਡਰੇਸ਼ਨ ਤੋਂ ਇਲਾਵਾ ਸੰਘਰਸ਼ ਕਰ ਰਹੇ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਦੱਖਣੀ ਭਾਰਤ ਦੇ ਸੰਗਠਨਾਂ ਦੀ ਜਾਇੰਟ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਦੇਸ਼ ਦੇ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਜਾਅਲੀ ਡਿਗਰੀਆਂ ਵੇਚਣ ਵਾਲਿਆਂ ਨੂੰ ਲੋਕ ਕਟਿਹਰੇ ਵਿੱਚ ਨੰਗਾ ਕਰਨ ਅਤੇ ਹੱਕੀ ਮੰਗਾਂ ਲਈ ਸਾਂਝੇ ਯਤਨਾਂ ਤੇ ਜ਼ੋਰ ਦਿੱਤਾ ਗਿਆ ਅਤੇ ਹਰ ਸਗੰਠਨ ਆਪਣੀ ਗਿਣਤੀ ਅਤੇ ਸਮਰੱਥਾ ਬਾਰੇ ਚਾਨਣਾ ਪਾਉਣ ਲਈ ਵੀ ਵਿਚਾਰਿਆ ਗਿਆ ਅਤੇ ਨਵੇਂ ਬੈਨਰ ਹੇਠ ਸਾਂਝੀ ਐਕਸਨ ਕਮੇਟੀ ਬਨਾਉਣ ਦਾ ਫੈਸਲਾ ਵੀ ਲਿਆ ਗਿਆ ਬੇਸ਼ੱਕ ਵੱਖ ਵੱਖ ਬੈਨਰਾਂ ਹੇਠ ਆਪੋ ਆਪਣੀ ਸਮਰੱਥਾ ਅਤੇ ਸਮਝ ਮੁਤਾਬਕ ਸੰਘਰਸ਼ ਕਰ ਰਹੇ ਹਨ ਪ੍ਰੰਤੂ ਇਸ ਅਤਿ ਗੰਭੀਰ ਮੰਗ ਲਈ ਹੋਰ ਯਤਨ ਜੁਟਾਉਣ ਲਈ ਸੁਹਿਰਦ ਅਤੇ ਰਾਜਨੀਤਕ ਵਿਚਾਰਧਾਰਾ ਅਤੇ ਨਿੱਜਤਾ ਤੋਂ ਉੱਪਰ ਉੱਠ ਜਾਬਤਾਬਧ ਅਤੇ ਸਾਂਝੇ, ਵਿਸ਼ਾਲ ਅਤੇ ਲਗਾਤਾਰ ਉਪਰਾਲਿਆਂ ਦੀ ਵੱਡੀ ਲੋੜ ਹੈ ਜ਼ੋ ਤਜ਼ਰਬੇਕਾਰ, ਸਮਰਪਿਤ ਅਤੇ ਇਮਾਨਦਾਰ ਆਗੂਆਂ ਦੀ ਅਗਵਾਈ ਵਿੱਚ ਹੀ ਹੋ ਸਕਦੀ ਹੈ ਲਈ ਉਪਰਾਲੇ ਕਰਨ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਨੂੰ ਵੀ ਵਾਅਦਾ ਯਾਦ ਕਰਵਾਉਂਦਿਆਂ ਟਰੇਨਿੰਗ ਫੌਰੀ ਸ਼ੁਰੂ ਕਰਵਾਉਣ ਦੀ ਮੰਗ ਨੂੰ ਦੁਹਰਾਇਆ । ਜ਼ਿਲ੍ਹਾ ਸਕੱਤਰ ਡਾ. ਸਿਮਰਜੀਤ ਸਿੰਘ ਗਾਗੋਵਾਲ ਵੱਲੋਂ ਜ਼ਿਲ੍ਹਾ ਪੱਧਰੀ ਗਤੀਵਿਧੀਆਂ ਅਤੇ ਜਥੇਬੰਦਕ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਅਤੇ ਭਰੂਣ ਹੱਤਿਆ ਰਹਿਤ ਸਾਫ਼ ਸੁਥਰੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਬਲਾਕ ਚੇਅਰਮੈਨ ਵੈਦ ਗੁਰਨਾਮ ਸਿੰਘ ਕੋਟੜਾ, ਸੀਨੀਅਰ ਵਾਇਸ ਪ੍ਰਧਾਨ ਡਾ.ਮਨੋਜ਼ ਕੁਮਾਰ ਖਿਆਲਾ ਅਤੇ ਡਾ.ਅਜਮੇਰ ਸਿੰਘ ਖਿਆਲਾ, ਕੈਸ਼ੀਅਰ ਵੈਦ ਅਮਰੀਕ ਸਿੰਘ, ਡਾ. ਸੁਧੀਰ ਕੁਮਾਰ ਚਿਲਾਣਾ,ਡਾ. ਬੂਟਾ ਸਿੰਘ ਲੱਲੂਆਣਾ, ਡਾ. ਰਵੀ ਖਾਨ , ਡਾ.ਬਲਵਿੰਦਰ ਰਿਸ਼ੀ , ਡਾ. ਨਿਰਮਲ ਸਿੰਘ ਰਾਏਪੁਰ , ਡਾ਼ ਸੁਰੇਸ਼ ਬੱਤਰਾ ਆਦਿ ਸਾਥੀਆਂ ਨੇ ਵੀ ਮੰਗ ਨੂੰ ਦੁਹਰਾਇਆ। ਇਸ ਮੌਕੇ ਡਾ. ਰਨਵੀਰ ਸਿੰਘ, ਡਾ. ਜੁਗਰਾਜ ਸਿੰਘ , ਡਾ. ਬੂਟਾ ਸਿੰਘ ਲੱਲੂਆਣਾ , ਡਾ. ਮੁਨਸ਼ੀ ਸਿੰਘ, ਵੈਦ ਪ੍ਰਿੰਸ ਕੁਮਾਰ, ਡਾ. ਗੁਰਸੇਵਕ ਸਿੰਘ ਟਾਡੀਆਂ , ਵੈਦ ਗੁਰਦੀਪ ਸਿੰਘ, ਜਸਬੀਰ ਸਿੰਘ ਲਾਡੀ , ਡਾ.ਗੁਰਮੇਲ ਸਿੰਘ, ਡਾ. ਰਘਵੀਰ ਸਿੰਘ ਠੂਠਿਆਂ ਵਾਲੀ , ਵੈਦ ਮਲਕੀਤ ਸਿੰਘ ਆਦਿ ਸਾਥੀਆਂ ਨੇ ਵੀ ਸ਼ਮੂਲੀਅਤ ਕੀਤੀ।