ਬੁਢਲਾਡਾ 25 ਸਤੰਬਰ ((ਸਾਰਾ ਯਹਾ,ਅਮਨ ਮਹਿਤਾ): ਕਾਂਗਰਸ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਹਲਕਾ ਦਾਖਾ ਤੋਂ ਉਤਾਰੇ ਗਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸਿੰਘ ਸੰਧੂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਬੁਢਲਾਡਾ ਦੇ ਵੱਖ ਵੱਖ ਪਿੰਡਾਂ ਤੋਂ ਜਥਿਆਂ ਸਮੇਤ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਗੇ ਅਤੇ ਸਭ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਭੇਜਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜ਼ਿਮਨੀ ਚੋਣ ਲਈ ਪੰਜਾਬ ਚ ਉਤਾਰੇ ਗਏ ਚਾਰ ਉਮੀਦਵਾਰ ਜਿੱਤਣਗੇ ਅਤੇ ਇਤਿਹਾਸ ਸਿਰਜਣਗੇ। ਇਸ ਮੌਕੇ ਐਸ ਐਸ ਬੋਰਡ ਪੰਜਾਬ ਦੇ ਮੈਂਬਰ ਪਿ੍ੰਸੀਪਲ ਬਿਹਾਰੀ ਸਿੰਘ ਮਘਾਣੀਆਂ, ਕਾਲਾ ਵਰਮਾ, ਅਮਰੀਕ ਸਿੰਘ ਭਾਵਾਂ, ਗੁਰਜੀਤ ਸਿੰਘ, ਭੋਲਾ ਸਿੰਘ, ਅਜਮੇਰ ਸਿੰਘ, ਰਵੀ ਗੋਇਲ, ਰਾਕੇਸ਼ ਬੱਗਾ, ਹਰਮੇਸ਼ ਬਿੰਦੂ, ਰਾਜ ਕੁਮਾਰ ਬੱਛੋਆਣਾ, ਗੁਰਿੰਦਰ ਮੋਹਨ, ਮਨੀਸ਼ ਕੁਮਾਰ ਮੁਨਸ਼ੀ, ਜੱਸੀ ਸੈਣੀ, ਰਾਜ ਕੁਮਾਰ, ਮੱਖਣ ਸਿੰਘ ਭੱਠਲ, ਬਿੰਦਰ ਪਾਲ , ਧੀਰਾ ਬੀਰੋਕੇ ਆਦਿ ਹਾਜ਼ਰ ਸਨ ।