ਮੁਫ਼ਤ ਮੈਡੀਕਲ ਚੈਕਅਪ ਕੈੰਪ 13 ਨੂੰ ਜੈਨ ਸਭਾ ਵਿਖੇ

0
32

ਬੁਢਲਾਡਾ 11, ਅਕਤੂਬਰ(ਅਮਨ ਮਹਿਤਾ): ਕਵੀ ਰਤਨ ਪੂਜਨਿਕ ਗੁਰਦੇਵ ਸ਼੍ਰੀ ਸੁਨੀਲ ਮੁਨੀ ਜੀ ਦੇ ਅਸ਼ੀਰਵਾਦ ਨਾਲ ਭਾਰਤ ਵਿਕਾਸ ਪ੍ਰੀਸ਼ਦ ਅਤੇ ਐਸਐਸ ਜੈਨ ਸਭਾ ਬੁਢਲਾਡਾ ਵੱਲੋਂ ਗੁਪਤਾ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 13 ਅਕਤੂਬਰ ਐਤਵਾਰ ਨੂੰ ਐਸਐਸ ਜੈਨ ਸਭਾ ਵਿਖੇ ਸਵੇਰੇ 9.30 ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ। ਪ੍ਰੀਸ਼ਦ ਦੇ ਪ੍ਰਧਾਨ ਜੈਨੀ ਕਾਠ ਅਤੇ ਜੈਨ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਮੋਹਿਤ ਗੁਪਤਾ ਐੱਸ ਐੱਸ ਆਰਥੋ ਐੱਮਸੀ ਐੱਚ, ਡਾ ਧਰਮਪਾਲ ਗਰਗ ਐੱਮ ਡੀ ਮੈਡੀਸਨ, ਡਾ ਰਜਨੀਬਾਲਾ ਚਮੜੀ ਰੋਗ ਮਾਹਿਰ, ਡਾ ਪਾਰੁਲ ਗੁਪਤਾ ਐਸ ਐਸ ਅੱਖਾਂ ਦੇ ਰੋਗਾਂ ਦੇ ਮਾਹਰ, ਗੋਡੇ, ਚੂਲੇ, ਅੱਖਾਂ ਚਮੜੀ ਰੋਗਾਂ ਅਤੇ ਮੈਡੀਕਲ ਸਬੰਧੀ ਚੈੱਕਅਪ ਕਰਨਗੇ। ਪ੍ਰਧਾਨ ਜੈਨੀ ਕਾਠ, ਸਕੱਤਰ ਮੁਕੇਸ਼ ਕੁਮਾਰ ਐਡਵੋਕੇਟ, ਕੈਸ਼ੀਅਰ ਹਰੀਸ਼ ਗਰਗ, ਪ੍ਰਾਜੈਕਟ ਚੇਅਰਮੈਨ ਦੀਪਕ ਗੋਇਲ, ਜੈਨ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਚੇਅਰਮੈਨ ਡਾਕਟਰ ਰਮੇਸ਼ ਚੰਦਰ ਜੈਨ, ਪਦਮ ਜੈਨ, ਵਿਨੋਦ ਜੈਨ, ਸੁਰੇਸ਼ ਨੇ ਦੋਨੋਂ ਸੰਸਥਾਵਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਗਾਈਆਂ ਗਈਆਂ ਹਨ। ਕੈਂਪ ਦੇ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

NO COMMENTS