ਮਾਨਸਾ 10 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) -ਮੀਡੀਆ ਕਲੱਬ ਮਾਨਸਾ ਵੱਲੌਂ ਸਮਾਜ ਸੇਵੀ ਕੰਮਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਮੀਡੀਆ ਕਰਮੀ ਸਟੇਟ ਐਵਾਰਡੀ ਤਰਸੇਮ ਸੇਮੀ ਅਤੇ ਪੱਤਰਕਾਰ ਬੀਰਬਲ ਧਾਲੀਵਾਲ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਲੱਬ ਦੇ ਦਫਤਰ ਵਿਖੇ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੀਡੀਆ ਕਲੱਬ ਦੇ ਪ੍ਰਧਾਨ ਜਗਦੀਸ਼ ਬਾਂਸਲ ਨੇ ਕਿਹਾ ਕਿ ਮੀਡੀਆ ਸਮਾਜ ਦਾ ਦਰਪਣ ਹੁੰਦਾ ਹੈ, ਜਿਸਨੇ ਲੋਕਾਂ ਲਈ ਸਰਕਾਰਾਂ ਦੇ ਵਿਰੋਧ ਕਰਨ ਦੇ ਨਾਲ ਨਾਲ ਸਮਾਜ ਪ੍ਰਤੀ ਆਪਣੀ ਭੂਮਿਕਾ ਵੀ ਨਿਭਾਓਣੀ ਹੁੰਦੀ ਹੈ, ਜਿਸਨੂੰ ਸਾਡੇ ਸਾਥੀ ਬੀਰਬਲ ਧਾਲੀਵਾਲ ਅਤੇ ਤਰਸੇਮ ਸੇਮੀ ਨੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਕੇ ਬਾਖੂਬੀ ਨਿਭਾਇਆ ਹੈ| ਉਨ੍ਹਾ ਕਿਹਾ ਕਿ ਭਵਿੱਖ ਵਿੱਚ ਵੀ ਮੀਡੀਆ ਕਲੱਬ ਮਾਨਸਾ ਸਮਾਜ ਸੇਵਾ ਵਿੱੱਚ ਭੂਮਿਕਾ ਨਿਭਾਉਣ ਵਾਲੇ ਆਪਣੇ ਸਾਥੀ ਮੀਡੀਆ ਕਰਮੀਆਂ ਦਾ ਸਨਮਾਨ ਕਰਨ ਦੀ ਰਵਾਇਤ ਜਾਰੀ ਰੱਖੇਗਾ| ਇਸ ਮੌਕੇ ਵਿਨੋਦ ਗੋਇਲ , ਮੁਲਾਜ਼ਮ ਆਗੂ ਯਾਦਵਿੰਦਰ ਸਿੰਘ ਪਮਾਰ, ਕੁਲਜੀਤ ਸਿੰਘ ਸਿੱਧੂ, ਹਰਵਿੰਦਰ ਸਿੰਘ, ਸੁਰੇਸ਼ ਪਾਇਲਟ, ਕੁਲਦੀਪ ਧਾਲੀਵਾਲ , ਜੀਵਨ ਕ੍ਰਾਂਤੀ, ਦੀਪ ਜਿੰਦਲ, ਭੀਸ਼ਮ ਗੋਇਲ, ਆਦਿ ਹਾਜ਼ਰ ਸਨ |