ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ

0
34

ਮਾਨਸਾ  27 ਮਾਰਚ (ਸਾਰਾ ਯਹਾ,ਬੀ.ਪੀ.ਅੈਸ.): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵਦੇ ਸਬੰਧ ਵਿਚ ਕੁਦਰਤੀ ਵਾਤਾਵਰਣ ਨੂੰ ਬਚਾਉਣ ਅਤੇ ਧਰਤੀ ਉੱਪਰ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਪੱਧਰ ਤੇ ਰੁੱਖ ਲਗਾਏ ਜਾ ਰਹੇ ਹਨ । ਇਸੇ ਸੰਕਲਪ ਦੀ ਪੂਰਤੀ ਵਾਸਤੇ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਵੀ ਫਲਦਾਰ, ਫੁੱਲਦਾਰ ਅਤੇ ਹੋਰ ਸਜਾਵਟੀ ਰੁੱਖ ਪੌਦੇ ਲਗਾਉਣ ਦੀ ਵੱਡੇ ਪੱਧਰ ਤੇ ਸ਼ੁਰੂਆਤ ਕੀਤੀ ਗਈ ਹੈ ।  ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਇਸ ਮੌਕੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੁਦਰਤ ਨਾਲ ਜੋੜਨ ਵਾਸਤੇ ਇਹ ਸੁਨਹਿਰਾ ਮੌਕਾ ਹੈ । ਕਾਲਜ ਕੈਂਪਸ ਅਤੇ ਆਲੇ-ਦੁਆਲੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ । ਤਕਰੀਬਨ ਪੰਜ ਸੌ ਦੀ ਗਿਣਤੀ ਦੇ ਪੌਦਿਆਂ ਵਿੱਚ ਗੁਲਮੋਹਰ, ਬੇਰੀ, ਆਦਿ ਸ਼ਾਮਿਲ ਹਨ।ਇਹ ਪੌਦੇ ਕਾਲਜ ਸਟਾਫ ਦੀ ਮਦਦ ਨਾਲ ਵਿਦਿਆਰਥੀਆਂ ਵੱਲੋਂ ਲਗਾਏ ਜਾ ਰਹੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪੌਦੇ ਸਿਰਫ ਲਗਾਏ ਹੀ ਨਹੀ ਜਾਂਦੇ ਸਗੋਂ ਉਨ੍ਹਾਂ ਦੀ ਬਾਅਦ ਵਿੱਚ ਵੀ ਪੂਰੀ ਦੇਖ ਰੇਖ ਵੀ ਕੀਤੀ ਜਾਂਦੀ ਹੈ ਅਤੇ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਈ ਪੌਦਾ ਸੁੱਕ ਨਾ ਜਾਵੇ। ਪੌਦੇ ਲਗਾਉਣ ਦੀ ਇਸ ਮੁਹਿੰਮ ਵਿਚ ਐਜੂਕੇਸ਼ਨ,ਡਿਗਰੀ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਸੰਸਥਾ ਦੇ ਮੈਨੇਜਿੰੰਗ ਡਾਇਰੈਕਟਰ ਰਾਜ ਸੋਢੀ ਨੇ ਵਿਦਿਆਰਥਣਾਂ ਨੂੰ ਵਾਤਾਵਰਣ ਦੀ ਸੰਭਾਲ ਵਾਸਤੇ ਅੱਗੇ ਆਉਣ ਲਈ ਪ੍ਰੇਰਿਆ। ਤਰ੍ਹਾਂ ਤਰ੍ਹਾਂ ਦੇ ਪੌਦੇਲਗਾਉਣ ਵਿੱਚ ਵਿਦਿਆਰਥਣਾਂ ਖੁਸ਼ੀ ਮਹਿਸੂਸ ਕਰ ਰਹੀਆਂ ਹਨ। ਇਸ ਮੌਕੇ ਪ੍ਰੋ. ਬਲਜੀਤ ਪਾਲ ਸਿੰਘ, ਨਵਨੀਤ ਕੌਰ, ਕੁਲਦੀਪ ਸਿੰਘ,ਰਮਨਜੀਤ ਕੌਰ, ਮਨਦੀਪ ਕੌਰ ਆਦਿ ਵੀ ਵਿਦਿਆਰਥਣਾਂ ਨੁੰ ਆਪਣੀ ਅਗਵਾਈ ਵਿੱਚ ਪੌਦੇ ਲਗਵਾ ਰਹੇ ਹਨ ।

NO COMMENTS