| ਮਾਨਸਾ ਸਾਇਕਲ ਗਰੁੱਪ ਦੇ ਸੀਨੀਅਰ ਮੈਂਬਰ ਡਾ:ਟੀ.ਪੀ.ਐਸ.ਰੇਖੀ ਅਤੇ ਮਾਨਸਾ ਸ਼ਹਿਰ ਦੇ ਚਮੜੀ ਰੋਗਾਂ ਦੇ ਮਾਹਿਰ ਡਾ: ਪੁਨੀਤ ਰੇਖੀ ਦੀ ਬੇਟੀ ਹਰਸ਼ੀਤਾ ਨੇ ਮੈਡੀਕਲ ਦਾਖਲੇ ਲਈ ਲਈ ਜਾਂਦੀ ਪੀ੍ਖਿਆ ਨੀਟ ਅਤੇ ਏਮਜ ਚ ਚੰਗਾ ਰੈਂਕ ਹਾਸਲ ਕਰਕੇ ਐਮ.ਬੀ.ਬੀ.ਐਸ.ਦੇ ਕੋਰਸ ਲਈ ਅਪਣੀ ਸੀਟ ਪੱਕੀ ਕਰ ਲਈ ਹੈ।ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਡਾ:ਰੇਖੀ ਦੇ ਨਿਵਾਸ ਤੇ ਜਾ ਕੇ ਹਰਸ਼ੀਤਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਪਰਿਵਾਰ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ।ਡਾ: ਜਨਕ ਰਾਜ ਸਿੰਗਲਾ ਨੇ ਗਰੁੱਪ ਵਲੋਂ ਵਧਾਈ ਦਿੰਦਿਆ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇਸ ਬੇਟੀ ਨੇ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਜਿਸ ਕਰਕੇ ਇਸਦੇ ਮਾਤਾ ਪਿਤਾ ਦੇ ਨਾਲ ਨਾਲ ਮਾਨਸਾ ਸ਼ਹਿਰ ਦਾ ਨਾਂ ਵੀ ਰੋਸ਼ਨ ਹੋਇਆ ਹੈ। ਸੰਜੀਵ ਪਿੰਕਾ ਨੇ ਕਿਹਾ ਕਿ ਡਾਕਟਰ ਰੇਖੀ ਸ਼ਹਿਰ ਦੇ ਇੱਕ ਉੱਘੇ ਸਰਜਨ ਹੋਣ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਚ ਵੀ ਮੋਹਰੀ ਰਹਿੰਦੇ ਹਨ ਉਹ ਹਰੇਕ ਧਰਮ ਦੇ ਸਮਾਗਮਾਂ ਚ ਪੂਰੀ ਸ਼ਰਧਾ ਨਾਲ ਅਪਣੀ ਹਾਜਰੀ ਲਗਾਉਂਦੇ ਹਨ। ਰਮਨ ਗੁਪਤਾ ਅਤੇ ਬਲਜੀਤ ਕੜਵਲ ਨੇ ਬੱਚੀ ਦੀ ਇਸ ਮਹਾਨ ਕਾਮਯਾਬੀ ਤੇ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਅਜਿਹੇ ਬੱਚਿਆਂ ਦਾ ਦੇਸ਼ ਦੇ ਭਵਿੱਖ ਨੂੰ ਸਵਾਂਰਣ ਵਿੱਚ ਅਹਿਮ ਯੋਗਦਾਨ ਹੁੰਦਾਂ ਹੈ ਅਤੇ ਹੋਰ ਬੱਚਿਆਂ ਲਈ ਪੇ੍ਰਣਾ ਸਰੋਤ ਬਣਦੇ ਹਨ।ਬੱਚਿਆਂ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਲਗਨ ਅਤੇ ਮਿਹਨਤ ਨਾਲ ਕੋਈ ਵੀ ਟਿੱਚਾ ਹਾਸਲ ਕੀਤਾ ਜਾ ਸਕਦਾ ਹੈ। ਹਰਸ਼ੀਤਾ ਨੇ ਕਿਹਾ ਕਿ ਉਸਦਾ ਟਾਰਗੇਟ ਡੀ.ਐਮ.ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ ਅਤੇ ਮੈ ਇਹ ਮੰਜਿਲ ਅਪਣੀ ਮਿਹਨਤ ਅਤੇ ਮਾਤਾ ਪਿਤਾ ਦੇ ਸਹਿਯੋਗ ਨਾਲ ਜਰੂਰ ਹਾਸਲ ਕਰਾਂਗੀ।ਡਾ:ਰੇਖੀ ਨੇ ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਬੇਟੀ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ ਉਸ ਦੇ ਸਫਲ ਹੋਣ ਚ ਉਸਦੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਿਹਾ ਕਿ ਹਰਸ਼ੀਤਾ ਨੇ ਇਹ ਸਾਬਿਤ ਕੀਤਾ ਹੈ ਕਿ ਕੁੜੀਆਂ ਵੀ ਕਿਸੇ ਖੇਤਰ ਚ ਘੱਟ ਨਹੀ ਹਨ।ਇਸ ਮੌਕੇ ਡਾ: ਵਰੁਣ ਮਿੱਤਲ,ਬਲਵੀਰ ਅਗਰੋਈਆ,ਪਰਵੀਨ ਟੋਨੀ,ਕਿ੍ਸ਼ਨ ਮਿੱਤਲ,ਪੁਨੀਤ ਬਾਂਸਲ,ਭੀਮ ਕੋਟਲੀ,ਨਰਿੰਦਰ ਗੁਪਤਾ,ਸੁਰਿੰਦਰ ਬਾਂਸਲ,ਬਿੰਨੂ ਕੁਮਾਰ,ਪ੍ਮੋਦ ਬਾਗਲਾ,ਸੰਜੀਵ ਕੁਮਾਰ,ਸੋਹਣ ਲਾਲ, ਸਮੇਤ ਮੈਂਬਰ ਹਾਜਰ ਸਨ। |