ਮਾਨਸਾ ਵੱਲੋਂ ਗੁਰਦੁਆਰਾ ਸਾਹਿਬ, ਤਾਮਕੋਟ ਵਿਖੇ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ

0
16

ਮਾਨਸਾ (ਸਾਰਾ ਯਹਾ) :ਸ਼੍ਰੀਮਤੀ ਰਾਜ ਰਾਣੀ ਗ੍ਰੀਨਪੀਸ ਸੁਸਾਇਟੀ, ਮਾਨਸਾ ਵੱਲੋਂ ਗੁਰਦੁਆਰਾ ਸਾਹਿਬ, ਤਾਮਕੋਟ ਵਿਖੇ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਮਾਨਸਾ ਬਲੱਡ ਬੈਂਕ ਦੁਆਰਾ 30 ਯੁਨਿਟ ਬਲੱਡ ਇਕੱਤਰ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਦੁਆਰਾ ਵੱਧ – ਚੜ੍ਹ ਕੇ ਹਿੱਸਾ ਲਿਆ ਗਿਆ। ਮੌਕੇ ਤੇ ਪਿੰਡ ਤਾਮਕੋਟ , ਬੁਰਜ ਹਰੀ , ਮਲਕਪੁਰ ਖਿਆਲਾ ਅਤੇ ਸੁਸਾਇਟੀ ਮੈਂਬਰਾਂ ਦੁਆਰਾ ਖੂਨ ਦਾਨ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਪਾਰਸ ਕੁਮਾਰ ਠੇਕੇਦਾਰ ਦੁਆਰਾ ਖੂਨਦਾਨ ਦੀ ਮਹੱਤਤਾ ਸਮਝਾਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੁਸਾਇਟੀ ਦੁਆਰਾ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕਰਦੇ ਹੋਏ ਸਨਮਾਨ ਚਿੰਨ੍ਹ ਦਿਤੇ ਗਏ। ਇਸ ਮੌਕੇ ਸੁਸਾਇਟੀ ਪ੍ਰਧਾਨ ਪਾਰਸ ਕੁਮਾਰ ਠੇਕੇਦਾਰ, ਸੈਕਟਰੀ ਦੀਪਕ ਗੋਇਲ, ਖਜਾਨਚੀ ਸੰਜੀਵ ਗੋਇਲ , ਸਰਪ੍ਰਸਤ ਰੋਹਿਤ ਬਾਂਸਲ, ਸ਼ੀਤਲ ਕੁਮਾਰ, ਵਿਨੋਦ ਜਿੰਦਲ, ਵਿਨੈ ਬਾਂਸਲ, ਮੁਕੇਸ਼ ਕੁਮਾਰ, ਸੰਜੀਵ ਕੁਮਾਰ ਤਾਮਕੋਟ ਆਦਿ ਹਾਜ਼ਰ ਸਨ।

NO COMMENTS