ਮਾਨਸਾ ਵਿੱਚ ਡਾ. ਕਨ੍ਹਈਆ ਕੁਮਾਰ ਦੀ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਇਤਿਹਾਸਕ ਹੋ ਨਿੱਬੜੀ

0
617

ਮਾਨਸਾ 26 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) ਅੱਜ ਮਾਨਸਾ ਸ਼ਹਿਰ ਵਿੱਚ ਖੱਬੇ ਪੱਖੀ ਨੇਤਾ ਡਾ. ਕਨ੍ਹਈਆ ਕੁਮਾਰ ਦੀ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਇਤਿਹਾਸਕ ਹੋ ਨਿੱਬੜੀ. ਅੱਜ ਕਨ੍ਹਈਆ ਕੁਮਾਰ ਦੀ ਰੈਲੀ ਵਿੱਚ ਇਤਿਹਾਸਕ ਇਕੱਠ ਹੋਇਆ ਜਿਸ ਵਿੱਚ ਸ਼ਹਿਰ ਦੇ ਵਪਾਰੀਆਂ, ਨੌਜਵਾਨਾਂ ਅਤੇ ਬੁੱਧੀਜੀਵੀਆਂ ਨੇ ਪਾਰਟੀਬਾਜ਼ੀ ਤੋਂ ਉFੱਪਰ ਉFੱਠ ਕੇ ਵੱਡੀ ਗਿਣਤੀ ਵਿੱਚ ਭਾਗ ਲਿਆ. ਕਿਸੇ ਸਮੇਂ ਮਾਨਸਾ, ਜਿਸਨੂੰ ਖੱਬੇ ਪੱਖੀ ਪਾਰਟੀਆਂ ਦਾ ਗੜ੍ਹ ਸਮਝਿਆ ਜਾਂਦਾ ਸੀ, ਵਿੱਚ 40 ਸਾਲਾਂ ਬਾਅਦ ਉਨ੍ਹਾਂ ਦੀ ਇਸ ਰੈਲੀ ਨੂੰ ਸਭ ਤੋਂ ਸਫਲ ਰੈਲੀ ਮੰਨਿਆ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ ਰੈਲੀ ਵਿੱਚ ਪੇਂਡੂ ਖੇਤਰ ਦੇ ਕਿਸਾਨ ਅਤੇ ਮਜ਼ਦੂਰ ਲੋੋਕਾਂ ਨੇ ਭਾਗ ਲਿਆ ਉFੱਥੇ ਮਾਨਸਾ ਸ਼ਹਿਰ ਦੇ ਮੋਦੀ ਦੀਆਂ ਆਰਥਿਕ ਨੀਤੀਆਂ ਕਾਰਨ ਆਪਣੇ ਵਪਾਰ ਦਾ ਨੁਕਸਾਨ ਝੱਲ ਰਹੇ ਵਪਾਰੀਆਂ ਨੇ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਭਾਗ ਲਿਆ. ਇਸਤੋਂ ਇਲਾਵਾ ਸ਼ਹਿਰ ਦੇ ਪੜ੍ਹੇ ਲਿਖੇ ਬੁੱਧੀਜੀਵੀ ਅਤੇ ਪੁਰਾਣੀਆਂ ਰਿਵਾਇਤੀ ਪਾਰਟੀਆਂ ਦੇ ਬਹੁਤੇ ਨੌਜਵਾਨ ਆਗੂ ਅਤੇ ਵਰਕਰ ਇਸ ਰੈਲੀ ਵਿੱਚ ਕਨ੍ਹਈਆ ਕੁਮਾਰ ਦੇ ਵਿਚਾਰ ਸੁਣਨ ਲਈ ਆਏ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਆਪਣੇ ਭਾਰੀ ਬਹੁਮੱਤ ਦਾ ਨਜਾਇਜ਼ ਫਾਇਦਾ ਉਠਾ ਕੇ ਪਹਿਲਾਂ ਕਸ਼ਮੀਰ ਵਿੱਚ ਧਾਰਾ 370 ਹਟਾ ਕੇ ਕਸ਼ਮੀਰੀ ਲੋਕਾਂ ਦੇ ਸੰਵਿਧਾਨਕ ਹੱਕਾਂ ਨੂੰ ਖੋਹਿਆ ਹੈ ਅਤੇ  ਹੁਣ ਨਾਗਰਿਕਤਾ ਸੋਧ ਬਿੱਲ ਰਾਹੀਂ ਦੇਸ਼ ਵਿੱਚ ਧਾਰਮਿਕ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ ਜਿਸ ਦੇ ਕਾਰਣ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਦੇਸ਼ ਵਿੱਚ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਜਿਵੇਂ ਨੋਟਬੰਦੀ, ਜੀਐਸਟੀ ਆਦਿ ਨੇ ਦੇਸ਼ ਦੇ ਆਰਥਿਕ ਹਾਲਾਤ ਬਦਤਰ ਕਰ ਦਿੱਤੇ ਹਨ ਅਤੇ ਦੇਸ਼ ਦੀ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ *ਤੇ ਪਹੁੰਚ ਚੁੱਕੀ ਹੈ ਅਤੇ ਮੋਦੀ ਸਰਕਾਰ ਕੇਵਲ ਵੱਡੇ ਵਪਾਰਕ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾ ਰਹੀ ਹੈ. ਇਸ ਲਈ ਅੱਜ ਮਾਨਸਾ ਵਿੱਚ ਕਨ੍ਹਈਆ ਕੁਮਾਰ ਦੀ ਰੈਲੀ, ਜੋ ਕਿ ਖੱਬੇ ਪੱਖੀ ਪਾਰਟੀਆਂ ਦੀ ਰੈਲੀ ਸੀ, ਪਰ ਇਸ ਵਿੱਚ ਮਾਨਸਾ ਸ਼ਹਿਰ ਦੇ ਲੋਕਾਂ ਨੇ ਵੱਡੇ ਪੱਧਰ *ਤੇ ਭਾਗ ਲੈ ਕੇ ਇੱਕ ਤਰੀਕੇ ਨਾਲ ਮੋਦੀ ਸਰਕਾਰ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਦੇ ਆਮ ਲੋਕ ਧਾਰਮਿਕ ਅਤੇ ਫਿਰਕੂ ਰਾਜਨੀਤੀ ਪਸੰਦ ਨਹੀਂ ਕਰਦੇ. ਦੇਸ਼ ਦੇ ਆਮ ਲੋਕ ਮਿਲਜੁਲ ਕੇ ਰਹਿਣਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਦੇਸ਼ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਵੇ, ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਨਾਂ ਕੀਤੀ ਜਾਵੇ ਅਤੇ ਦੇਸ਼ ਦੇ ਆਰਥਿਕ ਹਾਲਾਤ ਦਰੁਸਤ ਕੀਤੇ ਜਾਣ. ਇਸਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਨੂੰ ਕਨ੍ਹਈਆ ਕੁਮਾਰ ਦੇ ਰੂਪ ਵਿੱਚ ਇੱਕ ਰਾਸ਼ਟਰੀ ਚਿਹਰਾ ਮਿਲ ਗਿਆ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇ ਸਕਦਾ ਹੈ ਜਿਸ ਕਾਰਨ ਧਰਮ ਨਿਰਪੱਖ ਸ਼ਕਤੀਆਂ ਪਿਛਲੇ ਕੁੱਝ ਦਿਨਾਂ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਝੰਡੇ ਹੇਠ ਇਕੱਠੇ ਹੋ ਕੇ ਦੇਸ਼ ਵਿਆਪੀ ਅੰਦੋਲਨ ਕਰ ਰਹੀਆਂ ਹਨ ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਨਾਂ ਕੀਤੀ ਜਾਵੇ. ਰੈਲੀ ਵਿੱਚ ਪਹੰੁਚੇ ਆਮ ਲੋਕਾਂ ਦਾ ਵਿਚਾਰ ਸੀ ਕਿ ਕੇਂਦਰ ਵਿੱਚ ਵਿਰੋਧੀ ਧਿਰ ਵਜੋਂ ਬੈਠੀ ਕਾਂਗਰਸ ਪਾਰਟੀ ਨੂੰ ਵੀ ਖੱਬੇ ਪੱਖੀ ਪਾਰਟੀਆਂ ਦੀ ਤਰ੍ਹਾਂ ਦੇਸ਼ ਵਿੱਚ ਵੱਡੇ ਪੱਧਰ *ਤੇ ਅੰਦੋਲਨ ਕਰਕੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ.

NO COMMENTS