*ਮਾਨਸਾ ਨੌਜਵਾਨ ਦੇ ਕਤਲ ਮਾਮਲੇ,ਚ ਔਰਤ ਸਮੇਤ 10 ਨੂੰ ਉਮਰ ਕੈਦ*

0
191

ਮਾਨਸਾ 15 ਨਵੰਬਰ (ਸਾਰਾ ਯਹਾਂ) : ਇਕ ਨੌਜਵਾਨ ਦੇ ਕਤਲ ਮਾਮਲੇ ਚ ਮਾਨਸਾ ਪੁਲਸ ਨੇ ਇਕ ਔਰਤ ਸਮੇਤ 10 ਵਿਅਕਤੀਆਂ ਨੂੰ ਉਮਰ ਕੈਦ ਤੇ 50-50ਹਜਾਰ ਜੁਰਮਾਨੇ ਦੀ ਸਜਾ ਸੁਣਾਈ ਹੈ।ਦੋਸ਼ੀ ਜਮਾਨਤ ਤੇ ਆਏ ਹੋਏ ਸਨ, ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਪਿੰਡ ਹੀਰੇਵਾਲਾ ਵਿਖੇ 16 ਅਕਤੂਬਰ 2016ਨੰ ਹਾਕਮ ਸਿੰਘ ਆਪਣੇ ਪੁੱਤਰ ਅੰਤਰਦੀਪ ਸਿੰਘ ਨੂੰ ਦਵਾਈ ਦਿਵਾਉਣ ਲਈ ਜਾ ਰਿਹਾ ਸੀ, ਇਸ ਦੌਰਾਨ ਕੁਝ ਵਿਅਕਤੀਆਂ ਨੇ,ਤੇਜ ਹਥਿਆਰਾਂ ਤੇ ਬੰਦੂਕ ਨਾਲ ਉਸ ਤੇ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ, ਇਲਾਜ ਦੌਰਾਨ ਅੰਤਰਦੀਪ ਸਿੰਘ ਦੀ ਮੌਤ ਹੋ ਗਈ। ਥਾਣਾ ਸਦਰ ਮਾਨਸਾ ਦੀ ਪੁਲਸ ਨੇ ਸੁਖਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਗੋਬਿੰਦ ਪੁੱਤਰ ਗੁਰਜੰਟ ਸਿੰਘ, ਗੁਰਜੰਟ ਸਿੰਘ ਪੁੱਤਰ ਬੋਗੜ ਸਿੰਘ ,ਅਮਰੀਕ ਸਿੰਘ ਪੁੱਤਰ ਪਰਮਾ ਸਿੰਘ ,ਤਰਸੇਮ ਸਿੰਘ ਪੁੱਤਰ ਪਰਮਾ ਸਿੰਘ, ਸਿਕੰਦਰ ਸਿੰਘ ਪੁੱਤਰ ਕੇਵਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਖਾਰਾ ਅਤੇ ਜਸਵੀਰ ਕੌਰ ਪਤਨੀ ਭੋਲਾ ਸਿੰਘ ਵਾਸੀ ਹੀਰੇਵਾਲਾ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ।ਜਿਸ ਤੋਂ ਬਾਅਦ ਇਹ ਮੁਲਜ਼ਮ ਜਮਾਨਤ ਤੇ ਆਏ ਹੋਏ ਹਨ। ਇਸ ਕਤਲ ਕੇਸ ਦਾ ਫੈਸਲਾ ਸੁਣਾੳਂਦਿਆਂ ਮਨਜਿੰਦਰ ਸਿੰਘ ਸ਼ੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ ਉਕਤ ਦੋਸ਼ੀਆਂ ਨੂੰ ਉਮਰ ਕੈਦ ਦੀ ਸ਼ਜਾ ਤੇ 50 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।ਥਾਣਾ ਸਦਰ ਮਾਨਸਾ ਦੇ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਜੰਟ ਸਿੰਘ

ਇਸ ਘਟਨਾ ਚ ਬੰਦੂਕ ਲੈ ਕੇ ਆਇਆ ਸੀ,ਜਿਸ ਤੇ ਅਸਲਾ ਐਕਟ ਸਮੇਤ ਕਤਲ,ਦਾ ਮਾਮਲਾ ਦਰਜ ਕੀਤਾ ਗਿਆ ਸੀ।ਉਸਨੂੰ 70 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਉਪਰੰਤ ਮੈਡੀਕਲ ਕਰਵਾਉਣ ਤੋਂ ਬਾਅਦ ਮਾਨਸਾ ਜਿਲਾ ਜੇਲ ਵਿੱਚ ਭੇਜ ਦਿੱਤਾ ਗਿਆ ਹੈ।ਉਨਾਂ ਦੱਸਿਆ ਕਿ ਇਹ ਵਿਅਕਤੀਆਂ ਪਹਿਲਾਂ ਜਮਾਨਤ ਤੇ ਜੇਲ ਤੋਂ ਬਾਹਰ ਆਏ ਹੋਏ ਸਨ।

NO COMMENTS