*ਮਾਨਸਾ ਗਗਨਦੀਪ ਸਿੰਘ ਨੇ ਬਤੌਰ ਟਰਾਂਸਪੋਰਟ ਅਫਸਰ ਸੰਭਾਲਿਆ ਅਹੁਦਾ*

0
87

ਮਾਨਸਾ 8 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੰਬੇ ਸਮੇਂ ਤੋਂ ਖਾਲੀ ਪਈ ਜਿਲਾ ਟਰਾਂਸਪੋਰਟ ਅਫਸਰ ਮਾਨਸਾ ਕੁਰਸੀ ਤੇ ਪੰਜਾਬ ਸਰਕਾਰ ਨੇ ਗਗਨਦੀਪ ਸਿੰਘ ਨੂੰ ਨਿਯੁਕਤ ਕੀਤਾ ਹੈ।ਉਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸਦੇ ਨਾਲ ਗਗਨਦੀਪ ਸਿੰਘ ਨੂੰ ਬਤੌਰ ਐਸਡੀਐਮ ਬੁਢਲਾਡਾ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।ਉਹ ਹੁਣ ਇੰਨਾਂ ਦੋਵੇਂ ਅਹੁਦਿਆਂ ਤੇ ਕੰਮ ਕਰਨਗੇ। ਜਿਲਾ ਟਰਾਂਸਪੋਰਟ ਅਫਸਰ ਵਜੋਂ ਆਪਣਾ ਚਾਰਜ ਸੰਭਾਲਦਿਆਂ ਗਗਨਦੀਪ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਭ੍ਰਿਸ਼ਟਾਚਾਰ ਰਹਿਤ ਕੰਮਕਾਜ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਲੋਕਾਂ ਦੇ ਕੰਮਕਾਜ ਪਾਰਦਰਸ਼ੀ ਢੰਗ ਨਾਲ ਹੋਣਗੇ ਤੇ ਜੇਕਰ ਕਿਸੇ ਵਿਅਕਤੀ ਆਦਿ ਨੂੰ ਉਨਾਂ ਨਾਲ ਜੁੜੇ ਕੰਮਾਂ ਚ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਆਦਿ ਆਉਂਦੀ ਹੈ ਤਾਂ ਉਨਾਂ ਦੇ ਤੁਰੰਤ ਧਿਆਨ ਚ ਲਿਆਂਦੀ ਜਾਵੇ। ਉਨਾਂ ਇਸ ਲਈ ਜਨਤਾ ਦਾ ਵੀ ਸਹਿਯੋਗ ਮੰਗਿਆ ਹੈ ਤੇ ਕਿਹਾ ਹੈ ਕਿ ਟਰਾਂਸਪੋਰਟ ਦਫਤਰ ਦੇ ਕੰਮਕਾਜ ਲਈ ਆ ਰਹੀਆਸ਼।ਮੁਸ਼ਕਿਲਾਂ ਉਨਾਂ ਨੂੰ ਦੱਸੀਆਂ ਜਾਣ। ਉਨਾਂ ਔਕੜਾਂ ਨੂੰ ਤੁਰੰਤ ਦੂਰ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਵਿਅਕਤੀ ਆਦਿ ਨੂੰ ਕੋਈ ਔਕੜ, ਦਿੱਕਤ ਨਾ ਆਵੇ।

NO COMMENTS