*ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਵੰਡੇ ਕੰਬਲ ਅਤੇ ਗਰਮ ਕੱਪੜੇ*

0
6

 ਬੁਢਲਾਡਾ  12 ਜਨਵਰੀ   (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲੇ ਕਈ ਦਿਨਾਂ ਤੋਂ ਗ਼ਰੀਬ ਬਸਤੀਆਂ ਅਤੇ ਭੱਠਿਆਂ ਆਦਿ ਤੇ ਜਾ ਕੇ ਲੋੜਵੰਦਾਂ ਨੂੰ ਕੜਾਕੇ ਦੀ ਠੰਢ ਵਿੱਚ ਗਰਮ ਕੱਪੜੇ ਅਤੇ ਕੰਬਲ਼ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਸ਼ਹਿਰ ਦੇ ਦਾਨੀ ਸੱਜਣਾਂ ਵਲੋਂ ਵੱਡੀ ਗਿਣਤੀ ਵਿੱਚ ਪੁਰਾਣੇ ਅਤੇ ਨਵੇਂ ਗਰਮ ਕੱਪੜੇ ਸੰਸਥਾ ਨੂੰ ਦਾਨ ਵਜੋਂ ਦਿੱਤੇ ਗਏ। ਇਸੇ ਤਰ੍ਹਾਂ ਚੰਡੀਗੜ੍ਹ ਰਹਿੰਦੇ ਮਹਿੰਦਰ ਸਿੰਘ ਕਟੋਦੀਆ ਬਰੇਟਾ ਵਾਲਿਆਂ ਵਲੋਂ ਕਾਫ਼ੀ ਗਿਣਤੀ ਵਿੱਚ ਕੰਬਲ਼ ਦਿੱਤੇ ਗਏ। ਸੰਸਥਾ ਮੈਂਬਰਾਂ ਵਲੋਂ ਕਈ ਦਿਨਾਂ ਵਿੱਚ ਇਹ ਕੰਬਲ ਅਤੇ ਗਰਮ ਕੱਪੜੇ ਗਰੀਬ ਬਸਤੀਆਂ ਅਤੇ ਭੱਠਿਆਂ ਆਦਿ ਤੇ ਜਾ ਕੇ ਲੋੜਵੰਦਾਂ ਨੂੰ ਵੰਡੇ ਗਏ। ਸੰਸਥਾ ਵਲੋਂ ਦਾਨੀ ਸੱਜਣਾਂ ਅਤੇ ਮਹਿੰਦਰ ਸਿੰਘ ਕਟੋਦੀਆ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਮਹਿਲਾ ਦਿਵਸ ਮੌਕੇ 8 ਮਾਰਚ ਐਤਵਾਰ ਨੂੰ 13 ਤੋਂ ਵੱਧ ਲੋੜਵੰਦ ਗਰੀਬ ਬੱਚੀਆਂ ਦੇ ਵਿਆਹ ਕੀਤੇ ਜਾਣਗੇ। ਲੋੜਵੰਦ ਪਰਿਵਾਰ ਸੰਪਰਕ ਕਰ ਸਕਦੇ ਹਨ। ਦਾਨੀ ਸੱਜਣਾਂ ਨੂੰ ਸਹਿਯੋਗ ਕਰਨ ਲਈ ਵੀ ਬੇਨਤੀ ਕੀਤੀ। ਕੰਬਲ ਅਤੇ ਕਪੜੇ ਵੰਡਣ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਕਾਮਰੇਡ ਹਰਦਿਆਲ ਸਿੰਘ, ਬਲਜਿੰਦਰ ਸ਼ਰਮਾ, ਦਵਿੰਦਰਪਾਲ ਸਿੰਘ, ਮਨਦੀਪ ਸਿੰਘ ਲੱਕੀ,ਨੱਥਾ ਸਿੰਘ, ਮਹਿੰਦਰਪਾਲ ਸਿੰਘ, ਕਮਲਪ੍ਰੀਤ ਸਿੰਘ ਆਦਿ ਸੰਸਥਾ ਮੈਂਬਰ ਹਾਜ਼ਰ ਸਨ।

NO COMMENTS