*ਮਾਤਾ ਕੁਸ਼ੱਲਿਆ ਦੇਵੀ ਨਮਿਤ ਬਰਸੀ ਸਮਾਗਮ ਭਲਕੇ ਸ਼ਰਧਾਂਜਲੀ ਵਜੋਂ ਖੂਨਦਾਨ ਕੈਂਪ ਦਾ ਹੋਵੇਗਾ ਆਯੋਜਨ*

0
34

 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸਵ.ਮਾਤਾ ਸ੍ਰੀ ਮਤੀ ਕੁਸ਼ੱਲਿਆ ਦੇਵੀ ਰੱਲਾ ਪਤਨੀ ਸਵ. ਸ਼੍ਰੀ ਸੰਪੂਰਨ ਚੰਦ ਰੱਲਾ ਦੀ 12ਵੀਂ ਬਰਸੀ ਮਿਤੀ 29 ਅਪ੍ਰੈਲ 2025 ਸਬੰਧੀ ਸ਼ਰਧਾਜ਼ਲੀ ਸਮਾਗਮ ਅਤੇ ਖੂਨ ਦਾਨ ਕੈਂਪ ਸਥਾਨਕ ਨਾਨਕ ਮੱਲ ਧਰਮਸ਼ਾਲਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਲਗਾਇਆ ਜਾਵੇਗਾ। ਮਾਤਾ ਜੀ ਦਾ ਸਮੁੱਚਾ ਜੀਵਨ ਮਿਹਨਤ ਮੁਸ਼ੱਕਤ ਅਤੇ ਸੰਘਰਸ਼ਾਂ ਭਰਿਆ ਰਿਹਾ, ਹੈ ਕਿਉਂ ਕਿ ਛੋਟੀ ਉਮਰੇ ਹੀ ਪਤੀ ਦਾ ਛਾਇਆ ਉਨ੍ਹਾਂ ਦੇ ਸਿਰ ਤੋਂ ਉਠ ਗਿਆ ਸੀ। ਅਜਿਹੇ ਬਦਤਰ ਹਾਲਤਾਂ ‘ਚ ਖੁਦ ਅਨਪੜ੍ਹ ਹੁੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਤੋਂ ਇਲਾਵਾ ਉੱਚਪਾਏ ਦੀ ਸਿੱਖਿਆ ਅਤੇ ਸੰਸਕਾਰ ਮੁੱਹਈਆ ਕਰਵਾਉਣ ‘ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਮਾਤਾ ਜੀ ਦੀ ਸੁਲੱਖਣੀ ਕੁੱਖੋਂ ਤਿੰਨ ਪੁੱਤਰ ਅਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਮਾਤਾ ਜੀ ਦੇ ਵੱਡੇ ਸਪੁੱਤਰ ਡਾ.ਧੰਨਾ ਮੱਲ ਗੋਇਲ ਵੱਖ ਵੱਖ ਜੱਥੇਬੰਦੀਆਂ ਅਤੇ ਸੰਸਥਾਵਾਂ ‘ਚ ਮੋਹਰੀ ਭੂਮਿਕਾ ਨਿਭਾਉਣ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵਜੋਂ ਸ਼ਾਨਾਮੱਤੀਆਂ ਸੇਵਾਵਾਂ ਦੇ ਰਹੇ ਹਨ। ਛੋਟੇ ਸਪੁੱਤਰ ਵਲਾਇਤੀ ਰਾਮ ਦਾ ਮਾਨਸਾ ਸ਼ਹਿਰ ‘ਚ ਹੀ ਆਪਣਾ ਚੰਗਾ ਕਾਰੋਬਾਰ ਹੈ ਅਤੇ ਉਹ ਵੀ ਸ਼ਹਿਰ ਦੀਆਂ ਕੁੱਝ ਸੰਸਥਾਵਾਂ ਨਾਲ ਜੁੜੇ ਹੋਏ ਹਨ,ਅਤੇ ਇਹਨਾਂ ਦੇ ਸਭ ਤੋਂ ਛੋਟੇ ਸਪੁੱਤਰ ਅਸ਼ੋਕ ਕੁਮਾਰ ਗੋਇਲ ਪੰਜਾਬ ਰਾਜ ਬਿਜਲੀ ਬੋਰਡ ਚੋਂ ਲਾਈਨ ਮੈਨ ਸੇਵਾ ਮੁਕਤ ਹੋਣ ਉਪਰੰਤ ਪੰਜਾਬ ਮਹਾਂਵੀਰ ਦਲ ਮਾਨਸਾ ਦੇ ਬਤੌਰ ਪ੍ਰਧਾਨ ਸੇਵਾਵਾਂ ਨਿਭਾ ਰਹੇ ਹਨ। ਮਾਤਾ ਜੀ ਦੀ ਫੁਲਵਾੜੀ ਚੋਂ ਵੱਡੇ ਪੋਤਰੇ ਡਾ.ਰਮਨ ਗੋਇਲ ਬਤੌਰ ਚੀਫ ਮੈਡੀਕਲ ਅਫਸਰ ਅਰਧ ਸੈਨਿਕ ਬਲ ਆਈ .ਟੀ. ਬੀ. ਪੀ ‘ਚ ਸੇਵਾਵਾਂ ਦੇ ਰਹੇ ਹਨ। ਮਨੀਸ਼ ਗੋਇਲ ਆਮਦਨ ਕਰ ਵਿਭਾਗ ‘ਚ ਆਈ.ਟੀ.ਓ ਵਜੋਂ ਤਾਇਨਾਤ ਹਨ ਅਤੇ ਅਮਨ ਗੋਇਲ ਬੈਂਕਿੰਗ ਸਰਵਿਸਿਜ਼ ‘ਚ ਬਤੌਰ ਪਰਬੇਸਨਰੀ ਅਫਸਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਕੁੰਸ ਗੋਇਲ ਕੇਂਦਰੀ ਆਡਿਟ ਜਨਰਲ ‘ਚ ਸਹਾਇਕ ਅਧਿਕਾਰੀ ਦੇ ਤੌਰ ‘ਤੇ ਤਾਇਨਾਤ ਹਨ,ਅਤੇ ਸੁਨੀਤ ਗੋਇਲ ਇਫਕੋ ਵਿੱਚ ਫੀਲਡ ਰੀਪਰਜੈਂਟੇਟਿਵ ਹਨ। ਇਨ੍ਹਾਂ ਦੀ ਪੋਤਰੀ ਸਿੱਖਿਆ ਵਿਭਾਗ ਪੰਜਾਬ ‘ਚ ਮੈਥ ਮਿਸਟਰੈਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਮਾਤਾ ਜੀ ਦਾ ਸਮੁੱਚਾ ਪਰਿਵਾਰ ਜਿੱਥੇ ਨਿੱਜੀ ਤੌਰ ‘ਤੇ ਪੂਰੀ ਤਰ੍ਹਾਂ ਖੁਸ਼ਹਾਲ ਜੀਵਨ ਬਸਰ ਕਰ ਰਿਹਾ ਹੈ ਉੱਥੇ ਨਾਲ ਹੀ ਸਮਾਜ ‘ਚ ਵਿਚਰਦਿਆਂ ਵੱਖ ਵੱਖ ਭਲਾਈ ਸੰਗਠਨਾਂ ‘ਚ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾ ਰਿਹਾ ਹੈ। ਮਾਤਾ ਜੀ ਦੇ ਪਰਿਵਾਰ ਨੂੰਹਾਂ ਅਤੇ ਪੋਤ ਨੂੰਹਾਂ ਵੀ ਉੱਚ ਸਿੱਖਿਆ ਪ੍ਰਾਪਤ ਹਨ ਅਤੇ ਉੱਚ ਅਹੁਦਿਆਂ ਤੇ ਸੇਵਾ ਨਿਭਾਅ ਰਹੀਆਂ ਹਨ। ਪਰਿਵਾਰ ਵੱਲੋਂ ਮਾਤਾ ਜੀ ਨਮਿਤ ਰੱਖੇ ਗਏ ਬਰਸੀ ਸਮਾਗਮ ਸਮੇਂ ਉਹਨਾਂ ਦੀ ਨਿੱਘੀ ਯਾਦ ‘ਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।

NO COMMENTS