*ਮਾਈਸਰ ਖਾਨਾ ਮੰਦਿਰ ‘ਤੇ ਕਬਜ਼ਾ ਕਰਨ, ਮੰਦਿਰ ਕਮੇਟੀ ਨਾਲ ਬਦਤਮੀਜ਼ੀ ਕਰਨ ਦੀ ਪੰਜਾਬ ਬ੍ਰਾਹਮਣ ਸਭਾ ਮਾਨਸਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ*

0
208

ਪੰਜਾਬ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਹਰਵਿੰਦਰ ਭਾਰਦਵਾਜ ਨੇ ਅੱਜ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੁੱਝ ਗੁੰਡਾ ਕਿਸਮ ਦੇ ਅਨਸਰਾਂ ਜੋ ਮਾਈਸਰ ਖਾਨਾ ਮੰਦਿਰ ‘ਤੇ ਕਬਜ਼ਾ ਕਰਨ, ਮੰਦਿਰ ਕਮੇਟੀ ਨਾਲ ਬਦਤਮੀਜ਼ੀ ਕਰਨ, ਉਨ੍ਹਾਂ ਨਾਲ ਗਾਲੀਗਲੋਚ ਕਰਨ ਅਤੇ ਮੰਦਿਰ ਦੀ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਪੰਜਾਬ ਬ੍ਰਾਹਮਣ ਸਭਾ ਮਾਨਸਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ, ਉਨ੍ਹਾਂ ਕਿਹਾ ਇਹ ਸਰਕਾਰ ਦੀ ਸ਼ਹਿ ‘ਤੇ ਸਿੱਧੀ ਬਦਮਾਸ਼ੀ ਹੈ ਅਤੇ ਇਹੋ ਜਿਹੇ ਸ਼ਰਾਰਤੀ ਕਿਸਮ ਦੇ ਲੋਕ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਮੰਦਿਰ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਪੰਜਾਬ ਬ੍ਰਾਹਮਣ ਸਭਾ ਮਾਨਸਾ ਉਸ ਵਿੱਚ ਪੂਰਨ ਤੌਰ ‘ਤੇ ਸਹਿਯੋਗ ਕਰੇਗੀ।ਇਸ ਸਮੇਂ ਪੰਜਾਬ ਬ੍ਰਾਹਮਣ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸ਼ਰਮਾ, ਪ੍ਰਵੀਨ ਟੋਨੀ ਸ਼ਰਮਾ ਸੰਜੀਵ ਸ਼ਰਮਾ, ਸਕੱਤਰ ਕੰਵਲਜੀਤ ਸ਼ਰਮਾ ਕੈਸ਼ੀਅਰ ਡਾ ਤੇਜਪਾਲ ਸ਼ਰਮਾ ਹਾਜਰ ਸਨ

NO COMMENTS