*ਮਹੀਨਾਵਾਰ ਲੋਕ ਅਦਾਲਤ ਅਤੇ ਨੈਸ਼ਨਲ ਲੋਕ ਅਦਾਲਤ ਸਬੰਧੀ ਸੈਸ਼ਨਜ਼ ਜੱਜ ਨੇ ਕੀਤੀ ਮੀਟਿੰਗ*

0
33

ਮਾਨਸਾ, 22 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ) : ਜ਼ਿਲ੍ਹਾ ਅਤੇ ਸੈਸ਼ਨਜ ਜੱਜ ਮੈਡਮ ਨਵਜੋਤ ਕੌਰ ਵੱਲੋਂ ਪੈਨ ਇੰਡੀਆ ਜਾਗਰੂਕਤਾ ਮੁਹਿੰਮ ਦੇ ਤਹਿਤ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ ਵਿਖੇ ਆ ਰਹੀ ਮਹੀਨਾਵਾਰ ਲੋਕ ਅਦਾਲਤ ਅਤੇ ਨੈਸ਼ਨਲ ਲੋਕ ਅਦਾਲਤ ਸਬੰਧੀ ਵੱਖ-ਵੱਖ ਜੱਜ ਸਾਹਿਬਾਨਾ, ਬਾਰ ਐਸੋਸੀਏਸ਼ਨਾ, ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਬਾਰ ਐਸੋਸ਼ੀਏਸ਼ਨ ਮਾਨਸਾ, ਬਾਰ ਐਸੋਸੀਏਸ਼ਨ ਬੁਢਲਾਡਾ ਅਤੇ ਬਾਰ ਐਸੋਸੀਏਸ਼ਨ ਸਰਦੂਲਗੜ ਦੇ ਅਹੁਦੇਦਾਰਾਂ ਅਤੇ ਬੈਂਕ ਮੈਨੇਜਰ ਲੀਡ ਬੈਂਕ, ਐਸ.ਬੀ.ਆਈ.  ਦੇ ਅਧਿਕਾਰੀ ਸ਼ਾਮਿਲ ਹੋਏ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਕਿਹਾ ਕਿ ਆਉਣ ਵਾਲੀ 11 ਦਸੰਬਰ 2021 ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਅਤੇ ਅਵਾਰਡ ਪਾਸ ਕੀਤੇ ਜਾਣੇ ਹਨ, ਜਿਸ ਵਿੱਚ ਬੈਂਕ ਮੈਨੇਜਰਾਂ ਨੂੰ ਦੱਸਿਆ ਗਿਆ ਕਿ ਰਿਕਵਰੀ ਵਾਲੇ ਕੇਸ, 138 ਵਾਲੇ ਕੇਸ ਆਦਿ ਦਾ ਨਿਪਟਾਰਾ ਇਸ ਲੋਕ ਅਦਾਲਤ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦੀਵਾਨੀ ਮਾਮਲੇ, ਕਰੀਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕਰਵਾਇਆ ਜਾਵੇਗਾ। ਤਿੰਨੇ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਸੈਸ਼ਨ ਜੱਜ ਨੂੰ ਯਕੀਨ ਦਵਾਇਆ ਕਿ ਉਹ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਕਰਨ ਵਿਚ ਆਪਣਾ-ਆਪਣਾ ਬਣਦਾ ਯੋਗਦਾਨ ਪਾਉਣਗੇ।  ਇਸ ਮੌਕੇ ਸੈਸ਼ਨਜ਼ ਜੱਜ ਮੈਡਮ ਨਵਜੋਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਸ਼ਿਲਪਾ ਨੇ ਨੈਸ਼ਨਲ ਲੋਕ ਅਦਾਲਤ ਦੌਰਾਨ ਸਭਨਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਆਖਿਆ ਅਤੇ ਪੈਨ ਇੰਡੀਆ ਅਵੇਅਰਨੈਸ ਐਂਡ ਆਉਟਰੀਚ ਪ੍ਰੋਗਰਾਮ ਮੁਹਿੰਮ ਦੇ ਤਹਿਤ ਸ਼੍ਰੀ ਹਰੀਸ਼ ਕੁਮਾਰ ਜੇ.ਐੱਮ.ਆਈ.ਸੀ. ਜੱਜ ਮਾਨਸਾ ਵੱਲੋਂ ਸੈਂਸੀਟਾਜੇਸ਼ਨ ਆਫ ਜੂਡੀਸ਼ਅਲ ਆਫੀਸਰਸ ਪਲੀ ਬਾਰਗਨਿੰਗ ਦੇ ਕੰਸੈਪਟ ਉਪਰ ਦੱਸਿਆ ਗਿਆ।  ਇਸ ਮੀਟਿੰਗ ਵਿਚ ਐਡੀਸ਼ਨਲ ਸੈਸ਼ਨ ਜੱਜ ਮੈਡਮ ਮਨਜੋਤ ਕੌਰ, ਮਨਦੀਪ ਢਿੱਲੋਂ, ਦਿਨੇਸ਼ ਕੁਮਾਰ, ਐਡੀਸ਼ਨਲ ਸੀ.ਜੇ.ਐਮ ਸੁਮਿਤ ਭੱਲਾ, ਸੀ.ਜੇ.ਐਮ ਅਤੁਲ ਕੰਬੋਜ, ਜੇ.ਐਮ.ਆਈ ਸ਼੍ਰੀ ਹਰੀਸ਼ ਕੁਮਾਰ ਅਤੇ ਦਿਲਸ਼ਾਦ ਕੌਰ ਤੋਂ ਇਲਾਵਾ ਸ਼੍ਰੀ ਪੰਕਜ ਵਰਮਾ, ਸ਼੍ਰੀ ਅਮਰਜੀਤ ਸਿੰਘ ਜੇ.ਐਮ.ਆਈ.ਸੀ. ਬੁਢਲਾਡਾ, ਸ਼੍ਰੀ ਅਨੂਪ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਜੱਜ ਸਾਹਿਬਾਨ ਸਰਦੂਲਗੜ ਸ਼ਾਮਿਲ ਸਨ।

NO COMMENTS