ਮਹਿਲਾ ਕਿਸਾਨ ਅਗਾਂਹਵਧੂ ਖੇਤੀ ਲਈ ਬਣੀ ਰਾਹਦਸੇਰਾ, ਕਰ ਰਹੀ ਅੰਜੀਰ ਦੀ ਖੇਤੀ, ਚੰਗੇ ਮੁਨਾਫ਼ੇ ਦੀ ਉਮੀਦ

0
11

ਮਾਨਸਾ, 29 ਜੁਲਾਈ(ਸਾਰਾ ਯਹਾ,(ਬਲਜੀਤ ਸ਼ਰਮਾ) : ਸਰਦੂਲਗੜ੍ਹ ਤਹਿਸੀਲ ਵਿਚ ਪੈਂਦੇ ਪਿੰਡ ਖੈਰਾ ਕਲਾਂ ਦੀ ਵਸਨੀਕ ਅੰਜੀਰ ਦੀ ਰਾਜਕੁਮਾਰੀ ਸ੍ਰੀਮਤੀ ਕਰਿਸ਼ਨਾ ਦੇਵੀ 7 ਮਹੀਨੇ ਪੁਰਾਣੀ ਖੇਤੀ ਵਿਚੋਂ ਇਕ ਏਕੜ ‘ਚੋਂ 2 ਲੱਖ ਰੁਪਏ ਕਮਾਉਣ ਦੀ ਉਮੀਦ ਵਿਚ ਅੰਜੀਰ ਦੀ ਖੇਤੀ ਕਰ ਰਹੀ ਹੈ।

               ਸ੍ਰੀਮਤੀ ਕਰਿਸ਼ਨਾ ਦੇਵੀ ਆਪਣੇ ਪਤੀ ਸੁਲਤਾਨ ਨਾਲ ਖੇਤੀ, ਟਰੈਕਟਰ ਨਾਲ ਵਾਹੀ ਅਤੇ ਵਾਢੀ ਕਰਦੀ ਹੈ।  ਉਹ ਇਕੱਠੇ ਠੇਕੇ ਤੇ ਲਈ 48 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ। ਪੰਜ ਪੜ੍ਹੇ ਲਿਖੇ ਬੱਚਿਆਂ ਦੇ ਇਨ੍ਹਾਂ ਮਾਪਿਆਂ ਨੇ ਮਾਰਚ 2018 ਵਿਚ ਇਕ ਏਕੜ ਜ਼ਮੀਨ ਤੇ ਅੰਜੀਰ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਦੀ ਵਾਢੀ ਉਨ੍ਹਾਂ ਨੇ ਅਕਤੂਬਰ 2018 ਵਿਚ ਕੀਤੀ।  ਉਨ੍ਹਾਂ ਦੱਸਿਆ ਕਿ ਵਿਟਾਮਿਨ ਦਾ ਚੰਗਾ ਸ੍ਰੋਤ, ਜਿਸ ਦਾ ਸੁੱਕਾ ਪਦਾਰਥ ਬਹੁਤ ਸਾਰੀਆਂ ਦਵਾਈਆਂ ਵਿਚ ਕੰਮ ਆਉਂਦਾ ਇਹ ਇਕ ਸਭ ਤੋਂ ਵਧੀਆ ਊਰਜਾ ਦਾ ਸ੍ਰੋਤ ਹੈ ਜੋ ਕਿ 300 ਰੁਪਏ ਕਿੱਲੋ ਵਿਕਦਾ ਹੈ। ਘਾਹ ਦੀ ਬੂਟੀ ਅੰਜੀਰ ਲਈ ਨੁਕਸਾਨਦੇਹ ਹੁੰਦੀ ਹੈ, ਸੋ ਅੰਜੀਰ ਦੀ ਖੇਤੀ ਕਰਦੇ ਹੋਏ ਘਾਹ ਦੀ ਬੂਟੀ ਦਾ ਨਾ ਉੱਘਣਾ ਯਕੀਨੀ ਬਣਾਉਣਾ ਪੈਂਦਾ ਹੈ। ਕਾਮਿਆਂ ਨੂੰ ਲਗਾਉਣ ਦੀ ਜਗ੍ਹਾ ਉਹ ਖ਼ੁਦ ਇਹ ਸਾਰਾ ਕੰਮ ਸੰਭਾਲਦੇ ਹਨ। ਹਰ ਪੌਦਾ 20 ਸਾਲ ਤੱਕ 5 ਤੋਂ 6 ਕਿੱਲੋਗਰਾਮ ਫਲ ਹਰ ਝਾੜ ਵਿਚ ਦਿੰਦਾ ਹੈ। ਇਕ ਏਕੜ ਵਿਚ 400 ਪੌਦੇ ਲਗਾਏ ਗਏ ਹਨ। ਇਸ ਤੋਂ ਇਲਾਵਾ ਉਹ 29 ਏਕੜ ਵਿਚ ਕਪਾਹ, 3 ਏਕੜ ਵਿਚ ਬਾਜਰਾ, 4 ਏਕੜ ਵਿਚ ਗਵਾਰਾ ਅਤੇ 3 ਏਕੜ ਵਿਚ ਝੋਨੇ ਦੀ ਕਾਸ਼ਤ ਕਰਦੇ ਹਨ।

               ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ ਜੋ ਕਿ ਇਸ ਕਿਸਾਨ ਜੋੜੇ ਲਈ ਪ੍ਰੇਰਨਾਸ੍ਰੋਤ ਹਨ, ਉਨ੍ਹਾਂ ਦੱਸਿਆ ਕਿ ਇਹ ਕਿਸਾਨ ਜੋੜਾ ਇਕ ਅਜਿਹੀ ਜ਼ਮੀਨ ਤੇ ਕਾਸ਼ਤ ਕਰ ਰਿਹਾ ਹੈ ਜੋ ਕਿ ਰੇਤਲੀ ਅਤੇ ਘਾਹ ਨਾਲ ਭਰੀ ਹੋਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕ੍ਰਿਸ਼ਨਾ ਅਤੇ ਸੁਲਤਾਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜ਼ਿੰਨ੍ਹਾਂ ਦੀ ਮਿਹਨਤ ਉਨ੍ਹਾਂ ਦੇ ਖੇਤ ਵਿਚ ਚਮਕਦੀ ਹੈ। ਕਿਸਾਨਾਂ ਨੂੰ ਵਧੇਰੇ ਤਜ਼ੁਰਬੇਕਾਰ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਫਸਲਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਕਿ ਚੰਗਾ ਮੁਨਾਫ਼ਾ ਦਿੰਦੀਆਂ ਹਨ। ਸਖ਼ਤ ਮਿਹਨਤ ਅਤੇ ਆਪਣੇ ਹੱਥਾਂ ਨਾਲ ਕੰਮ ਕਰਨਾ ਕਿਸਾਨਾਂ ਲਈ ਸਮੇਂ ਦੀ ਲੋੜ ਹੈ।

NO COMMENTS