ਮਾਨਸਾ 8 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਪੰਜ ਮਹੀਨੇ ਤੋਂ ਨਹੀਂ ਮਿਲਿਆ ਬਕਾਇਆ ਡੀਸੀ ਮਾਨਸਾ ਨੂੰ ਦਿੱਤਾ ਮੰਗ ਪੱਤਰ ਨਰੇਗਾ ਵਰਕਰ ਯੂਨੀਅਨ ਦੇ ਆਗੂ ਜਗਸੀਰ ਸਿੰਘ ਸੀਰਾ ਦਲੇਲ ਵਾਲਾ ਦੀ ਅਗਵਾਈ ਹੇਠਾਂ ਮਨਰੇਗਾ ਮਜ਼ਦੂਰਾਂ ਨੇ ਇੱਕ ਵੱਡਾ ਇਕੱਠ ਕਰਕੇ ਮਾਨਸਾ ਵਿਖੇ ਡੀਸੀ ਮਾਨਸਾ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ।ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਨਵਰੀ ਫਰਵਰੀ ਦੀ ਮਹੀਨੇ ਤੋਂ ਮਨਰੇਗਾ ਮਜ਼ਦੂਰਾਂ ਨੂੰ ਜੋ ਉਹਨਾਂ ਦੀ ਪੇਮੈਂਟ ਬਣਦੀ ਸੀ ਉਹ ਨਹੀਂ ਕੀਤੀ ਗਈ ਕਾਨੂੰਨ ਤਹਿਤ ਇਹ 15 ਦਿਨਾਂ ਵਿੱਚ ਪੇਮੈਂਟ ਕਰਨੀ ਹੁੰਦੀ ਹੈ ।ਪਰ ਪੰਜ ਮਹੀਨਿਆਂ ਤੋਂ ਮਜ਼ਦੂਰਾਂ ਨੂੰ ਲਾਰੇ ਲਗਾਏ ਜਾ ਰਹੇ ਹਨ ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਮੁਹਈਆ ਕਰਵਾਇਆ ਜਾਵੇ। ਮਨਰੇਗਾ ਕਿਰਤੀਆਂ ਵੱਲੋਂ ਕੰਮ ਦੀ ਅਰਜੀ ਦੇਣ ਉਪਰੰਤ ਸਰਪੰਚ ਜਾਂ ਅਧਿਕਾਰੀਆਂ ਵੱਲੋਂ ਰਸੀਦ ਜਾਰੀ ਕੀਤੀ ਜਾਵੇ। ਨਰੇਗਾ ਕਿਰਤੀਆਂ ਪਾਸੋਂ ਕੰਮ ਦੇ ਹਾਂ ਅਰਜ਼ੀਆਂ ਭਰ ਲੈ ਜਾਂਦੀਆਂ ਪਰ ਕੰਮ ਇੱਕ ਦੋ ਮਹੀਨੇ ਬਾਅਦ ਰੌਲਾ ਪਾਉਣ ਤੋਂ ਬਾਅਦ ਮਿਲਦਾ ਹੈ। ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਕਿ ਪਿੰਡਾਂ ਦਿੱਤੇ ਗਏ ਹਨ ਉਨਾਂ ਪਿੰਡਾਂ ਦਾ ਸ਼ਡਿਊਲ ਬਣਾਉਣ ਤੇ ਕਿਸੇ ਤਰੀਕ ਨੂੰ ਕਿਸੇ ਪਿੰਡ ਵਿੱਚ ਕੰਮ ਦੇ ਅੰਦਰ ਦਰਖਾਸਾਂ ਭਰਨੀਆਂ ਹਨ ਅਤੇ ਮਸਟੋਲ ਪਿੰਡ ਵਿੱਚ ਜਾ ਕੇ ਦੇ ਆਵੇ ਅਤੇ ਕੰਮ ਖਤਮ ਹੋਣ ਤੇ ਮਸਟੋਲ ਦੀ ਜਿੰਮੇਵਾਰੀ ਨਾਲ ਦਫਤਰ ਜਮਾ ਕਰਵਾਉਣ ਤਾਂ ਕਿ ਸਮੇਂ ਸਿਰ ਅਦਾਇਗੀ ਅਤੇ ਮਨਰੇਗਾ ਕਿਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ।ਇਸ ਤੋਂ ਇਲਾਵਾ ਜਗਸੀਰ ਸਿੰਘ ਸਿੰਘ ਸੀਰਾ ਨੇ ਕਿਹਾ ਕਿ ਮਜ਼ਦੂਰਾਂ ਤੋਂ ਕੰਮ ਬਹੁਤ ਜਿਆਦਾ ਲਿਆ ਜਾਂਦਾ ਹੈ ਪਰ ਮਜ਼ਦੂਰੀ ਬਹੁਤ ਘੱਟ ਦਿੱਤੀ ਜਾਂਦੀ ਹੈ ਕੇਂਦਰ ਸਰਕਾਰ ਨੂੰ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 500 ਰੁਪਏ ਅਤੇ ਅੱਠ ਘੰਟੇ ਤੋਂ ਜਿਆਦਾ ਕੰਮ ਨਾ ਲਿਆ ਜਾਵੇ।