ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਮਾਨਸਾ ਬਲਾਕ ਵੱਲੋਂ ਠੀਕਰੀ ਚੌਂਕ ਵਿਚ ਅਰਥੀ ਸਾੜ੍ਹੀ

0
14

ਮਾਨਸਾ(ਸਾਰਾ ਯਹਾ,((ਹੀਰਾ ਮਿੱਤਲ)) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਬਲਾਕ ਪ੍ਰਧਾਨ ਬਲਵਿੰਦਰ ਖਿਆਲਾਂ ਦੀ ਅਗਵਾਈ ਹੇਠ ਜੋ ਸੁਪਰੀਮ ਕੋਰਟ ਅਦਾਲਤ ਨੂੰ ਮਨਜੀਤ ਸਿੰਘ ਧਨੇਰ ਕਿਸਾਨ ਆਗੂ ਦੀ ਅਪੀਲ ਖਾਰਜ ਕਰਕੇ ਪੰਜਾਬ ਹਰਿਅਾਣਾ ਹਾੲੀਕੋਰਟ ਵੱਲੋਂ ਸੁਣਾੲੀ ੳੁਮਰ ਕੈਦ ਸਜਾ ਬਰਕਰਾਰ ਰੱਖਣ ਦੇ ਵਿਰੋਧ ਵਿਚ ਮਾਨਸਾ ਬਲਾਕ ਵੱਲੋਂ ਠੀਕਰੀ ਚੌਂਕ ਵਿਚ ਅਰਥੀ ਸਾੜ੍ਹੀ ਬਾਲ ਭਵਨ ਮਾਨਸਾ ਵਿਖੇ ਇਕੱਠ ਕਰਕੇ ਬੱਸ ਅੱਡੇ ਤੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਸਿਆਸੀ ਅਦਾਲਤਾਂ ਗੁੰਡਾ ਗੱਠਜੋੜ ਦੀ ਅਰਥੀ ਸਾੜ੍ਹੀ ਗਈ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ 29 ਜੁਲਾਈ 1997 ਨੂੰ ਮਹਿਲ ਕਲਾਂ ਵਿਦਿਆਰਥਣ ਕਿਰਨਜੀਤ ਕੌਰ ਨੂੰ ਪਿੰਡ ਦੇ ਸਿਆਸੀ ਸਹਿ ਤੇ ਗੁੰਡਿਆਂ ਵੱਲੋਂ ਅਗਵਾ ਕਰਕੇ ਸਮੂਹਿਕ ਜਬਰ ਜਿਨਾਹ ਤੋ ਬਾਅਦ ਕਤਲ ਕਰਕੇ ਖੇਤ ਦੱਬ ਦਿੱਤਾ ਗਿਆ ਸੀ ਦੋਸੀਆ ਨੂੰ ਲੋਕ ਤਾਕਤ ਦੇ ਲੰਮੇਂ ਸੰਘਰਸ਼ ਆਸਰੇ ਸਖਤ ਸਜਾਵਾ ਸੁਣਾਈਆਂ ਗਈਆਂ ਇਸ ਲੋਕ ਘੋਲ ਦੇ ਮੋਹਰੀ ਮਨਜੀਤ ਸਿੰਘ ਧਨੇਰ ਪੇ੍ਮ ਕੁਮਾਰ ਨਰੈਣ ਦੱਤ ਗੁੰਡੇ ਸਿਆਸੀ ਪੁਲਿਸ ਦੀਆ ਅੱਖਾਂ ਵਿਚ ਰੋੜਾ ਬਣ ਕੇ ਰੜਕਦੇ ਤਾ ਇਹਨਾਂ ਲੋਕ ਆਗੂਆਂ ਨੂੰ ਪੰਜਾਬ ਹਰਿਅਾਣਾ ਹਾੲੀਕੋਰਟ ਨੇ ਉਮਰ ਕੈਦ ਸੁਣਾਈ ਗਈ ਲੋਕਾਂ ਦੇ ਸੰਘਰਸ਼ ਸਦਕਾ ਦੋ ਆਗੂਆਂ ਦੀ ਸਜਾ ਰੱਦ ਕੀਤੀ ਗਈ ਅਤੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ ਬਰਕਰਾਰ ਰੱਖੀ ਗਈ ਜਿਸ ਦਾ ਅੱਜ ਸੁਪਰੀਮ ਕੋਰਟ ਅਦਾਲਤ ਨੇ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਣ ਦੇ ਵਿਰੋਧ ਵਿਚ ਆਰਥੀਆ ਸਾੜ੍ਹੀਆਂ ਗਈਆਂ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਭੈਣੀ ਹਰਦੇਵ ਸਿੰਘ ਰਾਠੀ ਕੁਲਵੰਤ ਸਿੰਘ ਸੱਦੇ ਵਾਲਾ ਰੂਪ ਰਾਮ ਜਰਨੈਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ

NO COMMENTS