*ਭਾਕਿਯੂ ਏਕਤਾ ਡਕੌਂਦਾ ਦੀ ਬਲਾਕ ਮਾਨਸਾ ਦੀ ਮੀਟਿੰਗ ਹੋਈ 8

0
27

ਮਾਨਸਾ 5 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਡੇਰਾ ਖੂਹੀ ਵਾਲਾ ਵਿਖੇ ਨੇੜੇ ਕੈਂਚੀਆਂ ਵਿਖੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸਾਰੀਆਂ ਪਿੰਡ ਕਮੇਟੀਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਬੀਤੇ ਦਿਨੀ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਭਾਈ ਕਰਨ ਦੀ ਮੰਗ ਕੀਤੀ ਗਈ । ਉਨ੍ਹਾਂ ਪੁਲਿਸ ਪ੍ਰਸ਼ਾਸਨ ‘ਤੇ ਦੋਸ਼ ਲਾਉਂਦਿਆਂ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ‘ਤੇ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਆਉਂਦੇ ਦਿਨਾਂ ਵਿੱਚ ਐਸਐਸਪੀ ਦਫ਼ਤਰ ਦੇ ਮੁਜ਼ਾਹਰੇ ਦੀ ਤਿਆਰੀ ਵਜੋਂ ਪਿੰਡਾਂ ਨੂੰ ਲਾਮਬੰਦ ਕੀਤਾ ਗਿਆ । ਉਹਨਾਂ ਕਿਹਾ ਕਿ ਤਕਰੀਬਨ ਇੱਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਐਫਆਈਆਰ ਵਿੱਚ ਆਇਦ ਕੀਤੇ ਦੋਸ਼ੀ ਆਜ਼ਾਦ ਘੁੰਮ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਪੁਰੀ ਤਰਾਂ ਮੌਨ ਹੈ । ਇਸ ਮੌਕੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਅਤੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਕਤੂਬਰ ਨੂੰ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀਸ਼ੇਰ ਦੀ 15 ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ ਮਨਾਈ ਜਾਵੇਗੀ । ਜਿਸ ਵਿੱਚ ਸੂਬੇ ਭਰ ਤੋਂ ਆਗੂ, ਵਰਕਰ ਅਤੇ ਸੰਘਰਸ਼ਾਂ ਦੇ ਹਮਦਰਦ ਲੋਕ ਸ਼ਾਮਿਲ ਹੋਣਗੇ । ਉਨਾਂ ਜਥੇਬੰਦੀ ਵਿੱਚ ਨਵੇਂ ਜੁੜੇ ਸਾਥੀਆਂ ਰੂਬੀ ਸਿੰਘ ਭੈਣੀ ਬਾਘਾ ਅਤੇ ਸੁਖਦੇਵ ਸਿੰਘ ਕੋਟਲੀ ਦਾ ਸਵਾਗਤ ਕੀਤਾ । ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਲਵਿੰਦਰ ਸ਼ਰਮਾ ਸਮੇਤ ਬਲਾਕ ਕਮੇਟੀ ਦੇ ਹਰਚੇਤ ਸਿੰਘ ਚਕੇਰੀਆਂ, ਲੀਲਾ ਸਿੰਘ ਮੂਸਾ, ਸਿੰਦਰ ਸਿੰਘ ਖੜਕ ਸਿੰਘ ਵਾਲਾ, ਰੂਪ ਸ਼ਰਮਾਂ, ਬਲਵਿੰਦਰ ਸਿੰਘ ਬੁਰਜਰਾਠੀ, ਮੇਜਰ ਸਿੰਘ ਔਤਾਂਵਾਲੀ, ਗੁਰਸੇਵਕ ਸਿੰਘ ਖਿਆਲਾ, ਸੁਖਪਾਲ ਸਿੰਘ ਭੈਣੀ, ਤੇਜਾ ਸਿੰਘ ਨੰਗਲ, ਲਾਭ ਸਿੰਘ ਬੁਰਜਹਰੀ ਆਦਿ ਸ਼ਾਮਿਲ ਰਹੇ ।

NO COMMENTS