ਭਵਿੱਖ ਚ ਰੁੱਖਾਂ ਦੀ ਸੰਭਾਲ ਤੋਂ ਬਿਨਾਂ ਜਿਉਣਾ ਸੰਭਵ ਨਹੀ ਹੋਵੇਗਾ…ਸੁਰਿੰਦਰ।

0
34

ਅੱਜ ਦੇ ਸਮੇਂ ਵਾਤਾਵਰਣ ਚ ਆਈ ਜਬਰਦਸਤ ਤਬਦੀਲੀ ਕਾਰਣ ਮਨੁੱਖ ਦਾ ਧਰਤੀ ਤੇ ਰਹਿਣਾ ਅਸੰਭਵ ਹੋ ਰਿਹਾ ਹੈ ਅਤੇ ਪਰਵਾਸੀ ਪੰਛੀਆਂ ਦੀ ਆਮਦ ਘੱਟ ਰਹੀ ਹੈ ਜਿਸਦਾ ਮੁੱਖ ਕਾਰਣ ਵਾਤਾਵਰਣ ਦਾ ਦੂਸ਼ਿਤ ਹੋਣਾ ਹੈ। ਫਸਲਾਂ ਤੇ ਹੋ ਰਹੀ ਕੀਟਨਾਸ਼ਕਾ ਦੀ ਅੰਨੇਵਾਹ ਵਰਤੋਂ ਕਾਰਣ ਮਾਲਵੇ ਖੇਤਰ ਵਿੱਚ ਕੈਂਸਰ ਦੀ ਬੀਮਾਰੀ ਫੈਲ ਰਹੀ ਹੈ। ਪਾਣੀ ਦੀ ਦੁਰਵਰਤੋਂ ਕਾਰਣ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਹੈ ਰੁੱਖਾਂ ਦੀ ਅੰਨੇਵਾਹ ਕਟਾਈ ਕਾਰਣ ਗਰਮੀ ਵੱਧ ਰਹੀ ਹੈ ਮਨੁੱਖ ਨੂੰ ਜਿਉਂਦੇ ਰਹਿਣ ਲਈ ਇਸ ਵਾਤਾਵਰਣ ਨੂੰ ਪਹਿਲ ਦੇ ਅਧਾਰ ਸੰਭਾਲਣ ਦੀ ਜਰੂਰਤ ਹੈ। ਇਹਨਾਂ ਗੱਲਾਂ ਦਾ ਪ੍ਗਟਾਵਾ ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਸੁਰਿੰਦਰ ਬਾਂਸਲ ਦੀ ਅਗਵਾਈ ਹੇਠ  ਸਰਕਾਰੀ ਸਕੈਂਡਰੀ ਸਕੂਲ,ਬੁਰਜ ਹਰੀਕੇ ਦੇ ਗਰਾਉਂਡ ਵਿੱਚ ਪੌਦੇ ਲਗਾਉਂਦਿਆਂ ਸਮੇਂ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਪੇ੍ਰਿਤ ਕਰਦਿਆਂ ਕੀਤਾ ਗਿਆ।ਸੰਜੀਵ ਪਿੰਕਾ ਨੇ ਬੱਚਿਆਂ ਨੂੰ ਪੇ੍ਰਿਤ ਕਰਦਿਆਂ ਕਿਹਾ ਕਿ ਸਾਨੂੰ ਘਰਾਂ ਅਤੇ ਖੇਤਾਂ ਵਿੱਚ ਪਾਣੀ ਦੀ ਵਰਤੋਂ ਸੀਮਿਤ ਕਰਨੀ ਚਾਹੀਦੀ ਹੈ ਨਹੀ ਤਾਂ ਆਉਣ ਵਾਲੇ ਸਮੇਂ ਚ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਨਾ ਪਵੇਗਾ।ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਵਾਤਾਵਰਣ ਸ਼ੁੱਧ ਰਹਿ ਸਕੇ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਰੁੱਖਾਂ ਦੀ ਸੰਭਾਲ ਤੋਂ ਬਿਨਾਂ ਜਿਉਣਾ ਅਸੰਭਵ ਹੋ ਜਾਵੇਗਾ।ਇਸ ਮੌਕੇ ਮਾਸਟਰ ਗੁਰਜੀਤ ਸਿੰਘ ਕੋਚ ਵਲੋਂ ਸਕੂਲ ਵਿੱਚ ਕੀਤੇ ਜਾ ਰਹੇ  ਕੰਮਾਂ ਦੀ ਸ਼ਲਾਘਾਂ ਕੀਤੀ ਗਈ। ਇਸ ਸਮੇਂ ਨਰਿੰਦਰ ਗੁਪਤਾ,ਪਰਵੀਨ ਟੋਨੀ,ਬਲਵੀਰ ਅਗਰੋਈਆ,ਭੀਮ ਕੋਟਲੀ,ਬਿੰਨੂ ਕੁਮਾਰ,ਸੋਹਣ ਲਾਲ ਅਰੋੜਾ,ਸੰਜੀਵ ਕੁਮਾਰ,ਰਵਿੰਦਰ ਧਾਲੀਵਾਲ,ਗੁਰਜੀਤ ਸਿੰਘ ਕੋਚ,ਅਨਿਲ ਸੇਠੀ,ਪੁਨੀਤ ਬਾਂਸਲ ਸਮੇਤ ਸਕੂਲੀ ਬੱਚੇ ਹਾਜਰ ਸਨ।

NO COMMENTS