ਭਗਵਾਨ ਸ੍ਰੀ ਰਾਮ ਦੇ ਪੂਰਨਿਆਂ ਤੇ ਚੱਲ ਕੇ ਦੇਸ ਖੁਸਹਾਲ ਹੋ ਸਕਦਾ ਹੈ- ਕੁਲਦੀਪ ਸਿੰਘ ਸੋਹੀ ਐਸ .ਪੀ ਨਾਰਕੋਟਿਕ ਸੈੱਲ

0
29

ਮਾਨਸਾ ,27 ਸਤੰਬਰ {(ਸਾਰਾ ਯਹਾ,ਜੋਨੀ ਜਿੰਦਲ}  ਮਾਨਸਾ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੋ ਸ੍ਰੀ ਰਾਮ ਲੀਲਾ ਦਾ ਸੁਭ ਆਰੰਭ ਅੱਜ ੨੬-੦੯-੨੦੧੯ ਨੂੰ ਕੀਤਾ ਗਿਆ  ਸ੍ਰੀ ਸੁਭਾਸ ਡਰਾਮਾਟਿਕ ਕਲੱਬ ਨੇ ਦੱਸਿਆ ਕਿ ਸ੍ਰੀ ਰਾਮ ਲੀਲਾ ਜੀ ਦੀ ਪਹਿਲੀ ਨਾਇਟ ਦਾ ਉਦਘਾਟਨ ਮਾਨਸਾ ਦੇ ਐਸ ਪੀ  ਕੁਲਦੀਪ  ਸਿੰਘ ਸੋਹੀ  ਨਾਰਕੋਟਿਕ ਸੈੱਲ ਮਾਨਸਾ  ਨੇ ਰਿਬਨ ਕੱਟ ਕੇ ਕੀਤਾ ਉਹਨਾ ਨੇ ਕਲੱਬ ਦੇ ਆਹੁਦੇਦਾਰ ਅਤੇ ਕਲਾਕਾਰਾ ਦਾ ਧੰਨਵਾਦ ਕੀਤਾ ਕਿ ਜਿੰਨਾ ਨੇ ਮੇਰੇ ਜਿਹੇ ਨਿਮਾਣੇ ਵਿਅਕਤੀ ਨੂੰ ਸੁਭ ਕਾਰਜ ਦਾ ਉਦਘਾਟਨ ਕਰਨ ਲਈ ਮਾਨ ਬਖਸ਼ਿਆ ਕਲੱਬ ਦੇ ਚੇਅਰਮੇਨ ਅਸ਼ੋਕ ਗਰਗ ਤੇ ਕਲੱਬ ਦੇ ਪ੍ਰਧਾਨ ਸ੍ਰੀ ਪਰਵੀਨ ਗੋਇਲ ਨੇ ਆਪਣੇ ਉਦਘਾਟਨੀ ਭਾਸਨ ਵਿੱਚ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਪ੍ਰੌਗਾਮ ਕਰਵਾaੁਣ ਨਾਲ ਸਾਨੂੰ ਸਾਡੀ ਸ੍ਰੰਸਕ੍ਰਿਤੀ ਯਾਦ ਤਾਜਾ ਹੁੰਦੀ ਹੇ ।ਅਤੇ ਨਵੀ ਪੀੜੀ ਨੂੰ ਉਹਨਾ ਦੀ ਸਿੱਖਿਆ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ ।ਇਸ ਸਮੇ ਉਹਨਾ ਕਲੱਬ ਨਾਲ ਕਲੱਬ ਦੇ ਚੇਅਰਮੈਨ ਅਸੋਕ ਗਰਗ , ਪ੍ਰਧਾਨ ਪ੍ਰਵੀਨ  ਗੋਇਲ ,ਕੈਸੀਅਰ ਵਿਜੈ ,ਬਲਜੀਤ ਸਰਮਾ ਅਰੂਣ ਅਰੋੜਾ  ਤੇ ਨੇ ਮੁੱਖ ਮਹਿਮਾਨ ਨੂੰ ਇੱਕ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਸਭ ਤੋ ਪਹਿਲਾ ਕਲਾਕਾਰਾ ਨੇ ਗਣੇਸ ਜੀ ਦੀ ਆਰਤੀ ਕੀਤੀ ਅਤੇ ਭਾਰਤ ਮਾਤਾ ਦੀ ਆਰਤੀ aੁਤਾਰਦੇ ਹੋਏ ਅੱਗੇ ਕਰਮਵਾਰ ਇਸ ਨਾਈਟ ਵਿਚ ਰਾਵਨ ਕੂੰਭਕਰਨ ਤੇ ਭਵਿਕਸ਼ਨ ਵੱਲੋ ਬਹਿਮਾ ਜੀ ਤੋ ਵਰਦਾਨ ਪ੍ਰਾਪਤ ਕਰਨਾ ਅਯੋਧਿਆ ਪਤੀ ਦਸ਼ਰਥ ਦੇ ਗੁਰੂ ਵਿਸ਼ਿਸ਼ਟ ਜੀ ਕੋਲੋ ਸਰਵਨ ਦਾ ਆਪਣੇ ਮਾਤਾ ਪਿਤਾ ਦੇ ਅੰਨੇ ਹੋਣ ਦਾ ਕਾਰਣ ਪੁੱਛਣਾ ਤੇ ਗੁਰੂ ਵਿਸਿਸਟ ਜੀ ਵੱਲੋ ਦੱਸੇ ਗਏ ਉਪਾਅ ਤੇ ਸਰਵਨ ਕੁਮਾਰ ਵੱਲੋ ਆਪਣੇ ਅੰਨੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ ਰਾਜਾ  ਦਸ਼ਰਥ ਵੱਲੋ ਸਰਵਣ ਕੁਮਾਰ ਦੀ ਗਲਤੀ ਨਾਲ ਹੋਈ ਮੋਤ ਸਰਵਨ ਕੁਮਾਰ ਦੇ ਅੱਧੇ ਮਾਤਾ ਪਿਤਾ ਵੱਲੋ ਸਰਵਨ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵੱਲੋ ਦਰਸਥ ਨੂੰ ਸਰਾਂਪ ਦੇਣਾ ਸੀਨ ਦੇਖਣਯੋਗ ਸਨ। ਸਰਵਣ ਦੀ ਭੂਮਿਕਾ ਕੇਸ਼ੀ ਸ਼ਰਮਾ ,ਦਸਰਥ ਦੀ ਭੁਮਿਕਾ  ਟੋਨੀ ਸਰਮਾ ਨੇ ਬੜੀ ਬੇਖੂਬੀ ਨਾਲ ਨਿਭਾਈ ,ਰਾਵਣ ਦੀ ਭੂਮਿਕਾ ਮੁਕੇਸ ਬਾਸਲ ਨੇ  , ਭਗਵਾਨ ਸੰਕਰ ਦੀ ਭੁਮਿਕਾ ਰਿੰਕੂ ਬਾਂਸਲ ,ਪਾਰਵਤੀ ਨਰੇਸ਼ ਬਾਸਲ  ,ਸਰਵਣ ਕੇਸ਼ੀ ਸਰਮਾ,ਸਾਤਵਨ ਗੋਗੀ ਸਰਮਾ,

ਗਿਆਨਵਤੀ ਸੰਟੀ ਅਰੋੜਾ ,ਅਮਨ ਗੁਪਤਾ ਕੁੰਭਕਰਨ, ਭਵਿਕਸਨ ਬੰਟੀ ਸ਼ਰਮਾ,ਸੋਨੂੰ ਰੱਲਾ ਤੇ ਤਰਸੇਮ ਹੋਡਾ  ਜੀਵਨ ਕੁਮਾਰ ਨੇ ਕਿਰਦਾਰ ਬੜੇ ਬਾਖੂਬੀ ਨਿਭਾਏ ਕਲੱਬ ਦੇ ਡਾਇਰਕੇਰਟਰ ਵੱਲੋ ਸਾਰੇ ਸ਼ੀਨ ਬੜੀ ਮਿਹਨਤ ਨਾਲ ਤਿਆਰ ਕਰਵਾਏ ਸਨ ਤੇ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ  ਨੇ ਲੋਕਾ ਨੂੰ ਬੇਨਤੀ ਕੀਤੀ ਕਿ ਵੱਧ ਤੋ ਵੱਧ ਗਿਣਤੀ ਵਿੱਚ ਪੁੱਜ ਕੇ ਸ੍ਰੀ ਰਾਮ ਲੀਲਾ ਜੀ ਦਾ ਆਨੰਦ ਮਾਣਨ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਅਰੁਨ ਅਰੋੜਾ ਤੇ ਬਲਜੀਤ ਸਰਮਾ  ਜੀ ਨੇ ਬਾਖੂਬੀ ਨਿਭਾਈ

NO COMMENTS