*ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਸ਼ਰਧਾ- ਭਗਤੀ ਭਾਵ ਅਤੇ ਸਾਦਗੀ  ਨਾਲ ਬ੍ਰਾਹਮਣ ਸਭਾ ਮਾਨਸਾ ਵੱਲੋਂ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਮਾਨਸਾ ਵਿਖੇ ਮਨਾਇਆ*

0
41

ਮਾਨਸਾ, 29 ਅਪ੍ਰੈਲ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਬੜ੍ਹੀ ਸ਼ਰਧਾ ਪੂਰਵਕ ਮਨਾਇਆ ਗਿਆ।

 ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਨੇ ਦੱਸਿਆ ਕਿ ਸਾਡੀ ਬ੍ਰਾਹਮਣ ਸਭਾ ਮਾਨਸਾ ਵੱਲੋਂ ਹਰ ਸਾਲ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਨੂੰ ਮਾਨਸਾ ਦੀ ਸਮੂਹ ਸੰਗਤ ਦੇ ਵਿਸ਼ੇਸ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਸਮਾਗਮ ਦਾ ਸ਼ੁਭ ਆਰੰਭ ਹਵਨ ਯੱਗ ਕਰਕੇ ਕੀਤਾ ਗਿਆ।  

           ਇਸ ਤੋਂ ਬਾਅਦ ਮੰਦਰ ਦੇ ਪੁਜਾਰੀ ਪੰਡਿਤ ਲਕਸ਼ਮੀ ਨਰਾਇਣ ਸ਼ਰਮਾ ਨੇ ਸਾਰੇ ਹਾਜ਼ਰ ਮੈਂਬਰਾਂ ਤੋਂ ਭਗਵਾਨ ਪਰਸ਼ੂਰਾਮ ਜੀ ਦਾ ਪੂਜਨ ਕਰਵਾਇਆ ।

ਭਗਵਾਨ ਪਰਸ਼ੂਰਾਮ ਜੀ ਦੀ ਸੁੰਦਰ ਅਤੇ ਮਨਮੋਹਕ ਮੂਰਤੀ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਪ੍ਰਭੂ ਚਰਨਾਂ ਦਾ ਅਸ਼ੀਰਵਾਦ ਲਿਆ।

   ਅੱਜ ਦੇ ਸਮਾਗਮ ਵਿੱਚ ਹਰਵਿੰਦਰ ਭਾਰਦਵਾਜ ਅਤੇ ਬਲਜੀਤ ਸ਼ਰਮਾ ਨੇ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। 

       ਭਗਵਾਨ ਸ਼੍ਰੀ ਪਰਸ਼ੁੂਰਾਮ ਮਹਿਲਾ ਕੀਰਤਨ ਮੰਡਲੀ ਵੱਲੋਂ ਮਿੱਠਾ ਮਿੱਠਾ ਸੰਕੀਰਤਨ ਕੀਤਾ ਗਿਆ।

               ਇਸ ਸਮਾਗਮ ਵਿੱਚ ਹਰਭਗਵਾਨ ਸ਼ਰਮਾ, ਸੁਲਕਸ਼ਣ ਸ਼ਰਮਾ, ਅਸ਼ੋਕ ਸਪੋਲੀਆ, ਅਸ਼ੋਕ ਸ਼ਰਮਾ, ਕੰਵਲਜੀਤ ਸ਼ਰਮਾ, ਨੇਤਰਪਾਲ ਸ਼ਰਮਾ, ਸਵਰਾਜ ਸ਼ਰਮਾ, ਰਵੀ ਰਾਜ ਮੰਗੂ, ਪ੍ਰਵੀਨ ਸ਼ਰਮਾ, ਗੋਲਡੀ ਸ਼ਰਮਾ, ਸਰਬਜੀਤ ਸ਼ਰਮਾ ਆਦਿ ਬ੍ਰਾਹਮਣ ਸਭਾ ਮਾਨਸਾ ਅਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਮੈਂਬਰ ਹਾਜ਼ਰ ਸਨ।

NO COMMENTS