*ਬੁਢਲਾਡਾ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੇ ਮੰਦਰ ਨਿਰਮਾਣ ਦੇ ਪਹਿਲੇ ਪੜਾਅ ਦਾ ਲੈਂਟਰ ਮੁਕੰਮਲ*

0
28

ਬੁਢਲਾਡਾ  (ਸਾਰਾ ਯਹਾਂ/ਮੇਹਤਾ ਅਮਨ) ਹਾਰੇ ਕਾ ਸਹਾਰਾ ਸ਼੍ਰੀ ਸ਼ਿਆਮ ਖਾਟੂ ਵਾਲੇ ਜੀ ਦੇ ਮੰਦਰ ਦਾ ਨਿਰਮਾਣ ਭਗਤਾਂ ਵੱਲੋਂ ਸਥਾਨਕ ਸ਼ਹਿਰ ਡੀ ਡੀ ਇਨਕਲੇਵ ਵਿੱਚ ਪਿਛਲੇ 6 ਮਹੀਨਿਆਂ ਤੋਂ ਨਿਰੰਤਰ ਜੰਗੀ ਪੱਧਰ ਤੇ ਚੱਲ ਰਿਹਾ ਹੈ। ਜਿਸ ਤੇ ਅੱਜ ਸ਼੍ਰੀ ਸ਼ਿਆਮ ਪਰਿਵਾਰ ਟਰੱਸਟ ਪੰਜਾਬ ਅਤੇ ਸੈਂਕੜੇ ਸ਼ਿਆਮ ਭਗਤਾਂ ਦੀ ਹਾਜਰੀ ਵਿੱਚ ਮੰਦਰ ਦੇ ਪਹਿਲੇ ਪੜਾਅ ਦਾ ਲੈਂਟਰ ਮੁਕੰਮਲ ਕਰ ਲਿਆ ਗਿਆ। ਇੱਕ ਪਾਸੇ ਲੈਂਟਰ ਪਾਇਆ ਜਾ ਰਿਹਾ ਸੀ ਅਤੇ ਇੱਕ ਪਾਸੇ ਬਾਬਾ ਸ਼ਿਆਮ ਜੀ ਦਾ ਗੁਨਗਾਣ ਕੀਤਾ ਜਾ ਰਿਹਾ ਸੀ। ਇਸ ਮੌਕੇ ਤੇ ਬੋਲਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਸੋਮਨਾਥ ਸਿੰਗਲਾ ਨੇ ਦੱਸਿਆ ਕਿ ਸ਼ਿਆਮ ਪ੍ਰੇਮੀਆਂ ਦੇ ਸਹਿਯੋਗ ਸਦਕਾ ਮੰਦਰ ਦਾ ਨਿਰਮਾਣ ਤੇਜੀ ਨਾਲ ਚੱਲ ਰਿਹਾ ਹੈ। ਜਿੱਥੇ ਰੋਜਾਨਾ ਸੈਂਕੜੇ ਸ਼ਰਧਾਲੂ ਸ਼ਿਆਮ ਬਾਬਾ ਦਾ ਗੁਨਗਾਣ ਕੀਤਾ ਜਾਂਦਾ ਹੈ ਉਥੇ ਭਗਤਾਂ ਲਈ ਠੰਡਾ ਪਾਣੀ, ਲੰਗਰ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੰਦਰ ਦੇ ਨਿਰਮਾਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਤੇ ਵਿਸ਼ਾਲ ਸ਼ਾਲੂ, ਠੇਕੇਦਾਰ ਗੁਰਪਾਲ ਸਿੰਘ, ਡਾ. ਕਪਲਾਸ਼, ਗਿਆਨ ਚੰਦ ਲਾਡੀ, ਯਸ਼ਪਾਲ ਸਪਰਿੰਗ ਵੈਲੀ, ਕਾਕੂ ਆਸਥਾ ਮੈਡੀਕਲ ਹਾਲ, ਗਿਆਨ ਭਾਨਾ ਸ਼ੰਕਰ, ਕਿਰਨ ਟਾਈਪਿਸ਼ਟ, ਸ਼ਾਮ ਸ਼ੰਦਰ ਕਾਲੀ, ਕੇਸ਼ਵ ਕੁਮਾਰ, ਰਾਜੇਸ਼ ਸਿੰਗਲਾ, ਅਸ਼ੋਕ ਕੁਮਾਰ, ਸੁਨੀਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਗਤਾਂ ਨੇ ਗੁਪਤ ਸਹਿਯੋਗ ਦਿੱਤਾ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਆਗੂ ਸੋਮਨਾਥ ਸਿੰਗਲਾ, ਸ਼ਾਮ ਲਾਲ, ਰਵੀ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਮੁਫਤ ਡੀਲਕਸ ਵੈਨ ਚਲਾਈ ਜਾ ਰਹੀ ਹੈ ਜੋ ਰੋਜਾਨਾ ਵੱਖ ਵੱਖ ਮੁਹੱਲੇ ਚੋ ਸ਼ਰਧਾਲੂਆਂ ਨੂੰ ਮੰਦਰ ਤੱਕ ਲੈ ਕੇ ਪਹੁੰਚਦੀ ਹੈ।  ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਵਿੱਚ ਇਹ ਪਹਿਲਾ ਆਲੀਸ਼ਾਨ ਮੰਦਰ ਹੋਵੇਗਾ ਜੋ ਇਤਿਹਾਸ ਦੇ ਪੰਨਿਆ ਵਿੱਚ ਲਿਖਿਆ ਜਾਵੇਗਾ।

NO COMMENTS