*ਬੁਢਲਾਡਾ ਵਿਖੇ ਸ਼੍ਰੀ ਸਾਲਾਸਰ ਧਾਮ ਲਈ 11ਵੀਂ ਪੈਦਲ ਡਾਕ ਝੰਡਾ ਯਾਤਰਾ ਦੀਆਂ ਤਿਆਰੀਆਂ ਸ਼ੁਰੂ*

0
20

ਬੁਢਲਾਡਾ,  (ਸਾਰਾ ਯਹਾਂ/ਮੇਹਤਾ ਅਮਨ): ਸ਼੍ਰੀ ਸਾਲਾਸਰ ਧਾਮ ਲਈ 11ਵੀਂ ਪੈਦਲ ਡਾਕ ਝੰਡਾ ਯਾਤਰਾ ਨੂੰ ਲੈ ਕੇ ਸ਼੍ਰੀ ਸਾਲਾਸਰ ਪੈਦਲ ਯਾਤਰਾ ਸੰਘ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿਸ ਦੀ ਸ਼ੁਰੂਆਤ ਤੋਂ ਪਹਿਲਾ ਪੰਡਿਤ ਮੁਕੇਸ਼ ਸ਼ਰਮਾਂ ਵੱਲੋਂ ਤਿਆਰੀਆਂ ਸੰਬੰਧੀ ਨਾਰੀਅਲ ਚੁੱਕਣ ਦੀ ਪੂਜਾ ਅਰਚਨਾ ਸੰਸਥਾਂ ਦੇ ਮੈਂਬਰ ਪੁਨੀਤ ਸਿੰਗਲਾ ਦੇ ਪਰਿਵਾਰ ਅਤੇ ਸਮੂਹ ਮੈਂਬਰਾਂ ਵੱਲੋਂ ਕਰਵਾਈ ਗਈ। ਇਸ ਮੌਕੇ ਸੰਸਥਾਂ ਤੇ ਰਾਮ ਸਰੂਪ ਅਹੁੱਜਾ, ਰਵੀਕਾਂਤ ਮਹਿਤਾ, ਨਰਿੰਦਰ ਸਿੰਘ ਚੀਮਾਂ ਨੇ ਦੱਸਿਆ ਕਿ ਇਹ ਯਾਤਰਾ ਸ਼ੁੱਭ ਨਰਾਤਿਆਂ ਦੀ 25 ਸਤੰਬਰ ਨੂੰ ਬੁਢਲਾਡਾ ਤੋਂ ਸਾਲਾਸਰ (ਰਾਜਸਥਾਨ) ਪੈਦਲ ਨਿਸ਼ਾਨ (ਝੰਡਾ) ਯਾਤਰਾ ਲੈ ਕੇ ਜਾਵੇਗੀ ਅਤੇ ਯਾਤਰਾ 28 ਸਤੰਬਰ ਨੂੰ ਸਾਲਾਸਰ ਧਾਮ ਵਿਖੇ ਸ਼੍ਰੀ ਬਾਲਾ ਜੀ ਦੇ ਚਰਨਾ ਵਿੱਚ ਝੰਡੇ ਨੂੰ ਅਰਪਣ ਕਰੇਗੀ। ਇਹ ਯਾਤਰਾ ਨਿਰੰਤਰ 48 ਘੰਟਿਆਂ ਚ ਪਹੁੰਚਦੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਸ਼ਰਧਾਲੂ ਝੰਡਾ ਯਾਤਰਾ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ ਉਹ ਸੰਸਥਾਂ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਰਾਜੇਸ਼ ਗਰਗ ਲੱਕੀ, ਸੋਨੂੰ ਘੰਡ, ਹਿਮਾਂਸ਼ੂ ਕੁਮਾਰ ਹਨੀ, ਸੂਰਜ ਠਾਕੁਰ, ਨਵਨੀਤ ਜੈਨ ਰਾਹੁਲ, ਅਮਿਤ ਜਿੰਦਲ, ਸੁਨੀਲ ਕੁਮਾਰ, ਅਵਤਾਰ ਸਿੰਘ ਤਾਰੀ, ਗੋਰਿਸ਼ ਗੋਇਲ ਤੋਂ ਇਲਾਵਾ ਮਹਿਲਾਵਾਂ ਵੀ ਹਾਜਰ ਸਨ।

NO COMMENTS