*ਬੁਢਲਾਡਾ ਪੇਟ ਦੇ ਰੋਗਾਂ ਦਾ ਮੁਫਤ ਚੈੱਕ ਕੈਂਪ 1 ਜੂਨ ਨੂੰ*

0
109

ਬੁਢਲਾਡਾ 29 ਮਈ  (ਸਾਰਾ ਯਹਾਂ/ਅਮਨ  ਮਹਿਤਾਂ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਇਕ ਜੂਨ ਦਿਨ ਐਤਵਾਰ ਨੂੰ ਪੇਟ ਦੇ ਰੋਗਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ। ਸੰਸਥਾ ਦੇ  ਪ੍ਰੋਜੈਕਟ ਚੇਅਰਮੈਨ ਸੁਧੀਰ ਚੌਧਰੀ ਨੇ ਦੱਸਿਆ ਕਿ ਇਹ ਕੈਂਪ ਇਕ ਜੂਨ ਨੂੰ ਸਥਾਨਕ ਮੂਨ ਲਾਈਟ ਸਕੂਲ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਪੇਟ ਰੋਗਾਂ ਦੇ ਮਾਹਿਰ  ਡਾਕਟਰ ਲਵ ਗਰਗ ਅਤੇ ਉਹਨਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਰੀਜਾਂ ਦਾ ਚੈੱਕ ਅਪ ਕਰੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਲੈਣ ਉਹਨਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਸ ਕੈਂਪ ਵਿੱਚ ਚੈੱਕ ਅਪ ਕਰਵਾਣਾ ਹੋਵੇ ਤਾਂ ਉਹ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਪ੍ਰਧਾਨ ਅਮਿਤ ਜਿੰਦਲ, ਸਕੱਤਰ ਐਡਵੋਕੇਟ ਸੁਨੀਲ ਕੁਮਾਰ, ਸ਼ਿਵ ਕਾਂਸਲ ਅਤੇ ਖਜਾਨਚੀ ਸਤੀਸ਼ ਸਿੰਗਲਾ  ਤੋਂ ਇਲਾਵਾ ਹੋਰ ਵੀ ਸੰਸਥਾ ਦੇ ਮੈਂਬਰ ਮੌਜੂਦ ਸਨ

NO COMMENTS