Drug concept. Use illicit Drug abuse .Addiction heroin.Injection, doping. Opium epidemic. Toning, selective focus.
ਬੁਢਲਾਡਾ 2 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ 2 ਵਿਅਕਤੀਆਂ ਤੋਂ ਕੈਪਸੂਲ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਏ.ਐਸ.ਆਈ. ਪਵਿੱਤਰ ਸਿੰਘ ਨੇ ਸ਼ੱਕੀ ਹਾਲਾਤ ਵਿੱਚ ਘੁੰਮ ਰਹੇ ਬੋਹਾ ਰੋਡ ਤੇ ਪੰਪ ਦੇ ਨਜਦੀਕ ਵਿਅਕਤੀ ਦੀ ਤੈਲਾਸ਼ੀ ਲਈ ਤਾਂ ਉਸ ਪਾਸੋਂ 50 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਜਿਸ ਦੀ ਸਨਾਖਤ ਬੁੱਧ ਸਿੰਘ ਵਜੋਂ ਕਰਕੇ ਪੁਲਿਸ ਨੇ ਧਾਰਾ 188 ਅਧੀਨ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਐਸ.ਆਈ. ਕਰਮ ਸਿੰਘ ਨੇ ਸਰਕਾਰੀ ਹਾਈ ਸਕੂਲ (ਲੜਕੇ) ਦੇ ਨਜਦੀਕ ਸ਼ੱਕੀ ਘੁੰਮ ਰਹੇ ਵਿਅਕਤੀ ਦੀ ਤੈਲਾਸ਼ੀ ਲਈ ਤਾਂ ਉਸ ਪਾਸੋਂ 3 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਜਿਸ ਦੀ ਸ਼ਨਾਖਤ ਮੰਗਲ ਸਿੰਘ ਬੁਢਲਾਡਾ ਵਜੋਂ ਕਰਕੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।