*ਬਿੰਦਰਪਾਲ ਗਰਗ ਬਣੇ ਅਗਰਵਾਲ ਸਭਾ ਮਾਨਸਾ ਦੇ ਮੀਤ ਪ੍ਰਧਾਨ*

0
38

ਮਾਨਸਾ, 26 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼) -ਧਾਰਮਿਕ ਜੱਥੇਬੰਦੀਆਂ ਵਿਚ ਵੱਖ ਵੱਖ ਅਹੁੱਦਿਆਂ ਤੇ ਸੇਵਾ ਨਿਭਾ ਰਹੇ ਬਿੰਦਰਪਾਲ ਗਰਗ ਨੂੰ ਅਗਰਵਾਲ ਸਭਾ ਪੰਜਾਬ ਨੇ ਮਾਨਸਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਹ ਨਿਯੁਕਤੀ ਅਗਰਵਾਲ ਸਭਾ ਦੇ ਆਗੂ ਅਤੇ ਵਿਧਾਇਕ ਡਾ. ਵਿਜੇ ਸਿੰਗਲਾ, ਜ਼ਿਲਾ ਪ੍ਰਧਾਨ ਪ੍ਰਸ਼ੋਤਮ ਬਾਂਸਲ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਨਿਯੁਕਤੀ ਪੱਤਰ ਦੇ ਕੇ ਕੀਤੀ ਹੈ। ਬਿੰਦਰਪਾਲ ਗਰਗ ਇਸ ਤੋਂ ਪਹਿਲਾਂ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ 20 ਸਾਲ ਜੁਆਇੰਟ ਸੈਕਟਰੀ ਰਹਿ ਚੁੱਕੇ ਹਨ ਅਤੇ ਅੱਜ ਕੱਲ ਕਾਰਜਕਾਰੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਜੈ ਮਾਂ ਮੰਦਰ ਦੇ ਵੀ ਸੈਕਟਰੀ ਹਨ। ਇਸ ਨਿਯੁਕਤੀ ਤੇ ਬਿੰਦਰਪਾਲ ਗਰਗ ਨੇ ਅਗਰਵਾਲ ਸਭਾ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਸਾਰੇ ਵਰਗਾਂ ਨੂੰ ਆਪਣਾ ਮੰਨਦਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅਗਰਵਾਲ ਸਮਾਜ ਨੇ ਸਮਾਜਿਕ ਕੁਰੀਤੀਆਂ ਅਤੇ ਬੁਰਾਈਆਂ ਖਿਲਾਫ ਭਾਈਚਾਰੇ ਦੇ ਲੋਕਾਂ ਨੂੰ ਜਾਗਰੂਕ ਕਰਨਾ, ਲੋੜਵੰਦਾਂ ਦੀ ਮੱਦਦ ਕਰਨਾ, ਹੁਸ਼ਿਆਰ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਨਮਾਨਿਤ ਕਰਨਾ ਅਤੇ ਉਚ ਅਹੁੱਦਿਆਂ ਤੇ ਬੈਠੇ ਇਸ ਸਮਾਜ ਦੇ ਵਿਅਕਤੀਆਂ ਤੋਂ ਬੱਚਿਆਂ ਨੂੰ ਪ੍ਰੇਰਣਾ ਲੈਣ ਦੀ ਨਸੀਹਤ ਦੇਣ ਜਿਹੇ ਕਾਰਜ ਵਿੱਢੇ ਹਨ। ਜਿਸ ਨਾਲ ਸਮਾਜ ਵਿਚ ਨਵੀਂ ਜਾਗਰੂਕਤਾ ਆਵੇਗੀ। ਉਨ੍ਹਾਂ ਕਿਹਾ ਕਿ ਅਗਰਵਾਲ ਸਭਾ ਦੇ ਇਸ ਅਹੁੱਦੇ ਤੇ ਕੰਮ ਕਰਨਾ ਮਾਣ ਵਾਲੀ ਗੱਲ ਹੈ। ਉਹ ਤਨਦੇਹੀ ਨਾਲ ਇਸ ਅਹੁੱਦੇ ਤੇ ਕੰਮ ਕਰਦੇ ਹੋਏ ਸਮਾਜ ਦੀ ਆਪਣੀ ਸਮਰੱਥਾ ਮੁਤਾਬਿਕ ਵੱਧ ਤੋਂ ਵੱਧ ਸੇਵਾ ਕਰਨਾ ਆਪਣਾ ਸੁਭਾਗ ਸਮਝਣਗੇ

NO COMMENTS