ਮਾਨਸਾ ਸਾਇਕਲ ਗਰੁੱਪ ਵਲੋਂ ਸ਼ੁਰੂ ਕੀਤੀ “ਵੋਟਰ ਜਾਗਰੁਕਤਾ ਮੁਹਿੰਮ“ ਨੂੰ ਲੋਕਾਂ ਵਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਂਬਰ ਪਰਵੀਨ ਟੋਨੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਪੰਜਵੇ ਦਿਨ ਗਰੁੱਪ ਦੇ ਕਰੀਬ 20 ਮੈਂਬਰਾਂ ਨੇ ਅੱਜ ਸਾਇਕਲਾਂ ਤੇ ਗੁਰੂਦੁਆਰਾ ਸ਼ੀ੍ ਬੇਰੀ ਸਾਹਿਬ,ਖਿਆਲਾਂ ਕਲਾਂ ਜਾ ਕੇ ਸੰਗਤ ਨੂੰ ਬਿਨਾਂ ਡਰ ਅਤੇ ਲਾਲਚ ਦੇ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ।ਇਸ ਮੌਕੇ ਸੰਜੀਵ ਪਿੰਕਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਬਹੁਤ ਲੋਕਾਂ ਨੇ ਕੁਰਬਾਨੀਆਂ ਦੇ ਕੇ ਵੋਟ ਪਾ ਕੇ ਸਰਕਾਰ ਚੁਨਣ ਦਾ ਹੱਕ ਲੈ ਕੇ ਦਿੱਤਾ ਹੈ ਅਤੇ ਸਵਿਧਾਨ ਚ 18 ਸਾਲ ਦੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਕਿਉਂਕਿ ਇਸ ਉਮਰ ਚ ਆਦਮੀ ਦੇ ਚੰਗਾਂ ਸੋਚਣ ਦੀ ਸੱਮਰਥਾ ਹੋ ਜਾਂਦੀ ਹੈ ਸਾਡਾ ਫਰਜ ਬਣਦਾ ਹੈ ਕਿ ਇਸ ਮਿਲੇ ਹੋਏ ਅਧਿਕਾਰ ਦਾ ਇਸਤੇਮਾਲ ਜਰੂਰ ਕਰੀਏ। ਜਦੋ ਅਸੀ ਬਿਨਾਂ ਲਾਲਚ ਅਪਣੀ ਸਮਝ ਮੁਤਾਬਿਕ ਵੋਟ ਪਾਵਾਂਗੇ ਤਾਂ ਜੋ ਲੀਡਰ ਅਸੀ ਚੁਣ ਕੇ ਭੇਜਾਂਗੇ ਉਹ ਸਾਡੀ ਸੋਚ ਦਾ ਹੋਣ ਕਾਰਣ ਉਸੇ ਮੁਤਾਬਿਕ ਕੰਮ ਕਰੇਗਾ। ਸਾਨੂੰ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਵੋਟਾਂ ਪਾ ਕੇ ਦੇਸ਼ ਦੀ ਪਾਰਲੀਮੈਂਟ ਦੇ ਨੁਮਾਇੰਦੇ ਚੁਨਣ ਵਿੱਚ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਬਿਨਾਂ ਲੜਾਈ ਝਗੜਿਆਂ ਦੇ ਸ਼ਾਤਮਈ ਢੰਗ ਨਾਲ ਵੋਟਾਂ ਦੇ ਕੰਮ ਨੂੰ ਪੂਰਾ ਕਰਨ ਵਿੱਚ ਪ੍ਸ਼ਾਸ਼ਨ ਦਾ ਸਹਿਯੋਗ ਕਰਨਾ ਹਰੇਕ ਚੰਗੇ ਨਾਗਰਿਕ ਦਾ ਫਰਜ ਬਣਦਾ ਹੈ। ਗੁਰੂਦੁਆਰਾ ਕਮੇਟੀ ਦੇ ਪ੍ਧਾਨ ਨੇ ਸਾਇਕਲ ਗਰੁੱਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਉਹਨਾਂ ਦੇ ਪਿੰਡ ਦੀ 100% ਵੋਟਿੰਗ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਇਸ ਮੌਕੇ ਅਵਤਾਰ ਸਿੰਘ,ਡਾ: ਵਰੁਣ ਮਿੱਤਲ,ਰਮਨ ਗੁਪਤਾ,ਬਲਵੀਰ ਅਗਰੋਈਆ,ਨਰਿੰਦਰ ਗੁਪਤਾ,ਅਨਿਲ ਸੇਠੀ,ਭੀਮ ਕੋਟਲੀ,ਡਾ:ਪਵਨ ਕੁਮਾਰ,ਵਿਨੋਦ ਕੁਮਾਰ,ਪ੍ਧਾਨ ਅਤੇ ਗੁਰੂਦੁਆਰਾ ਕਮੇਟੀ ਦੇ ਸਮੂਹ ਮੈਂਬਰ ਹਾਜਰ ਸਨ।