*ਬਲਾਕ ਸਰਦੂਲਗੜ ਵਿਖੇ ਕੈਂਸਰ ਦੀ ਜਾਂਚ ਲਈ ਲਗਾਇਆ ਗਿਆ ਸਕਰੀਨਿੰਗ ਕੈਂਪ*

0
16

ਮਾਨਸਾ, 22 ਅਕਤੂਬਰ (ਸਾਰਾ ਯਹਾਂ/ਬਲਜੀਤ ਪਾਲ): ਜਿ਼ਲ੍ਹਾ ਮਾਨਸਾ ਦੇ ਬਲਾਕ ਸਰਦੂਲਗੜ ਦੇ ਸਬਸਿਡਰੀ ਹੈਲਥ ਸੈਂਟਰ ਵਿਖੇ ਕੈਂਸਰ ਦੀ ਰੋਕਥਾਮ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਏ.ਐਨ.ਐਮ. ਅਤੇ ਆਸ਼ਾ ਵਰਕਰਜ਼ ਨੇ ਭਾਗ ਲਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਰੀਬ 30 ਤੋਂ 65 ਸਾਲ ਦੀਆਂ 100 ਤੋਂ ਵੱਧ ਔਰਤਾਂ ਵੱਲੋਂ ਕੈਂਸਰ ਸਬੰਧੀ ਜਾਂਚ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਇਸ ਮੌਕੇ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕ ਵੀ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਕੈਂਸਰ ਦੀ ਰੋਕਥਾਮ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਜਿ਼ਲ੍ਹੇ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਇਸ ਬਿਮਾਰੀ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾਵੇਗਾ

NO COMMENTS