ਬਰੇਟਾ, 23 ਜੂਨ (ਸਾਰਾ ਯਹਾ)- ਬਰੇਟਾ ਮੰਡੀ ਦਾ ਜੰਮਪਲ ਉਮ ਪ੍ਰਕਾਸ਼ ਸ਼ਰਮਾਂ ਪੁੱਤਰ ਹੇਮ ਰਾਜ ਸ਼ਰਮਾਂ ਬਚਪਨ ਵਿੱਚ ਹੀ ਮਰਚੈਂਟ ਨੇਵੀ ਦਾ ਸ਼ੌਕ ਰੱਖਣ ਵਾਲੇ ਇਸ ਵਿਦਿਆਰਥੀ ਨੇ ਦਸਵੀਂ ਕਲਾਸ ਤੱਕ ਅਕਾਲ ਅਕੈਡਮੀ ਮੰਡੇਰ ਤੋ ਚੰਗੇ ਨੰਬਰਾਂ ਵਿੱਚ ਪ੍ਰਾਪਤ ਕਰਕੇ +1 ਕਲਾਸ ਚਿਨਮੈਅ ਵਿੱਦਿਆਲਿਆ ਨੌਣੀ (ਹਿਮਾਚਲ ਪ੍ਰਦੇਸ਼) ਤੋ ਪ੍ਰਾਪਤ ਕੀਤੀ।+2 ਕਲਾਸ ਸ਼੍ਰੀ ਦਸ਼ਮੇਸ਼ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਤੋ ਚੰਗੇ ਨੰਬਰਾਂ ਵਿੱਚ ਪ੍ਰਾਪਤ ਕਰਕੇ ਦੂਨ ਡਿਫੈਂਸ ਅਕੈਡਮੀ ਦੇਹਰਾਦੂਨ ਵਿਖੇ ਮਰਚੈਂਟ ਨੇਵੀ ਦੀ ਕੋਚਿੰਗ ਸ਼ੁਰੂ ਕੀਤੀ ਅਤੇ ਆਈ.ਐਸ.ਯੂ ਦੀ ਪ੍ਰਿਖਿਆ ਪਾਸ ਕੀਤੀ ਅਤੇ ਐਮ.ਟੀ.ਐਮ ਇੰਟਰਨੈਸ਼ਨਲ ਸਿਪਿੰਗ ਕੰਪਨੀ ਸਿੰਗਾਪੁਰ ਵੱਲੋ ਸਪੋਂਸਰ ਕੀਤਾ ਗਿਆ ਅਤੇ ਅਪਲਾਇਡ ਰਿਸਰਚ ਇੰਟਨੈਸ਼ਨਲ ਦਿੱਲੀ ਵਿਖੇ ਟਰੇਨਿੰਗ ਸ਼ੁਰੂ ਕੀਤੀ।ਓਮ ਪ੍ਰਕਾਸ਼ ਸ਼ਰਮਾਂ ਨੁੰ ਏ.ਆਈ.ਆਰ. ਵੱਲੋ ਪੀ.ਐਚ.ਡੀ. ਹੌਜ ਖਾਸ ਦਿੱਲੀ ਵਿਖੇ ਪਾਸਿੰਗ ਆਉਟ ਪਰੇਡ ਦੌਰਾਨ ” ਬੈਸਟ ਸਿੱਪਮੇਟ ਅਵਾਰਡ” ਡੈਕ ਕੈਡਿਟ ਆਫ ਦਾ ਈਅਰ 2018 ਨਾਲ ਸਨਮਾਨਿਆ ਗਿਆ ਜਿਸਦੇ ਮੁੱਖ ਮਹਿਮਾਨ ਕੈਪਟਨ ਏ. ਮਹਾਪਾਤਰਾ (ਡਾਇਰੈਕਟਰ ਆਫ ਸੇਫਟੀ) ਆਈ.ਐਮ.ਓ. ਲੰਦਨ ਸਨ।ਇਸ ਸਮੇ ਓਮ ਪ੍ਰਕਾਸ਼ ਸ਼ਰਮਾਂ ਨੇ ਦੱਸਿਆ ਕਿ ਉਸਦੀ ਇਸ ਪ੍ਰਾਪਤੀ ਪਿਛੇ ਉਸਦੇ ਮਾਤਾ ਪਿਤਾ ਅਤੇ ਸਮੁਚੇ ਪਰਿਵਾਰ ਸਮੇਤ ਅਧਿਆਪਕਾਂ ਦਾ ਸਹਿਯੋਗ ਹੈ।