ਮਾਨਸਾ, 09 ਫਰਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਸੁਰਜੀਤ ਜਿਆਨੀ ਜੀ ਵਿਸ਼ੇਸ਼ ਤੌਰ ਤੇ ਭਾਜਪਾ ਦਫ਼ਤਰ ਮਾਨਸਾ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਬਜਟ ਸਬੰਧੀ ਇੱਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 25/26 ਦਾ ਬਜਟ ਸਾਰੇ ਵਰਗਾਂ ਵਾਸਤੇ ਹੀ ਬਹੁਤ ਲਾਹੇਵੰਦ ਹੈ। ਫਿਰ ਚਾਹੇ ਉਹ ਕਿਸਾਨ ਵਰਗ ਹੋਵੇ, ਵਪਾਰੀ ਵਰਗ ਹੋਵੇ ਮਜ਼ਦੂਰ ਵਰਗ ਹੋਵੇ, ਗਰੀਬ ਵਰਗ ਹੋਵੇ ਜਾਂ ਮਾਤਰ ਸ਼ਕਤੀ ਹੋਵੇ
ਅਤੇ ਉਨਾਂ ਨੇ ਦੱਸਿਆ ਕਿ ਇਸ ਬਜਟ ਵਿੱਚ ਬਹੁਤ ਦੁਰਲਭ ਬਿਮਾਰੀਆਂ ਜਿੰਨ੍ਹਾਂ ‘ਤੇ ਪਹਿਲਾਂ ਬਹੁਤ ਖਰਚਾ ਆਉਂਦਾ ਸੀ ਉਹ ਖਰਚਾ ਬਹੁਤ ਘਟਾ ਦਿੱਤਾ ਗਿਆ ਹੈ।
ਸ੍ਰੀ ਜਿਆਨੀ ਜੀ ਨੇ ਦੱਸਿਆ ਕਿ ਇਸ ਬਜਟ ਵਿੱਚ ਕਿਸਾਨਾਂ ਨੂੰ ਵੱਧ ਤੋਂ ਵੱਧ ਫਸਲਾਂ ਤੇ ਐਮ ਐਸ ਪੀ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਵਪਾਰੀ ਵਰਗ ਲਈ ਵੀ ਲਿਮਿਟ ਵਧਾ ਦਿੱਤੀ ਗਈ ਹੈ।
ਸ੍ਰੀ ਜਿਆਨੀ ਜੀ ਦੇ ਮਾਨਸਾ ਪਹੁੰਚਣ ਤੇ ਜ਼ਿਲ੍ਹਾ ਪ੍ਰਧਾਨ ਗੌਮਾ ਰਾਮ ਜੀ ਅਤੇ ਸਾਬਕਾ ਐਮ ਐਲ ਏ ਸ੍ਰੀ ਮੰਗਤ ਸਾਹਿਬ ਬੰਸਲ ਜੀ ਨੇ ਉਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਜ਼ਿਲ੍ਹਾ ਮਹਾ ਮੰਤਰੀ ਸ੍ਰੀ ਮਨੀਸ਼ ਬੱਬੀ ਦਾਨੇਵਾਲੀਆ, ਮੰਡਲ ਪ੍ਰਧਾਨ ਆਸ਼ੀਸ਼ ਅੱਗਰਵਾਲ, ਸਟੇਟ ਮੈਂਬਰ ਸਤੀਸ਼ ਗੋਇਲ, ਸੂਰਜ ਛਾਬੜਾ, ਮੱਖਣ ਲਾਲ ਬੰਸਲ, ਜ਼ਿਲ੍ਹਾ ਉਪ ਪ੍ਰਧਾਨ ਵਿਨੋਦ ਕਾਲੀ, ਰਾਮ ਚੰਦਰ ਕੜਵਾਸਰਾ, ਜਸਪ੍ਰੀਤ ਸਿੰਘ, ਸੀਨੀਅਰ ਆਗੂ ਰੋਹਿਤ ਬੰਸਲ, ਆਈਟੀ ਕਨਵੀਨਰ ਅਮਨਦੀਪ ਸਿੰਘ ਅਤੇ ਜੋਨੀ ਗਰਗ ਹਾਜਰ ਰਹੇ।