ਪੰਜਾਬ ਦੇ ਹਰ 10ਵੇਂ ਘਰ ਹਥਿਆਰ, 3.61 ਲੱਖ ਲਾਇਸੈਂਸ

0
21

ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ 2019 ਲਈ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਮੁੱਖ ਚੋਣ ਅਧਿਕਾਰੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਤੇ ਐਸਐਸਪੀਜ਼ ਨੂੰ ਹਥਿਆਰ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਰੀਬ 2.8 ਲੱਖ ਹਥਿਆਰ ਜਮ੍ਹਾਂ ਕਰ ਲਏ ਹਨ। ਇਨ੍ਹਾਂ ‘ਚ 2.04 ਲੱਖ ਹਥਿਆਰ ਦਸੰਬਰ ‘ਚ ਪੰਚਾਇਤੀ ਚੋਣਾਂ ਦੌਰਾਨ ਹੀ ਜਮ੍ਹਾਂ ਹੋ ਗਏ ਸੀ।

ਸਰਕਾਰ ਤੇ ਨੈਸ਼ਨਲ ਡੇਟਾਬੇਸ ਆਫ ਆਰਮਜ਼ ਦੇ ਅੰਕੜਿਆਂ ਮੁਤਾਬਕ 3.61 ਲੱਖ ਲਾਇਸੈਂਸੀ ਹਥਿਆਰ ਹਨ। ਯਾਨੀ ਸੂਬੇ ‘ਚ ਹਰ 10ਵੇਂ ਘਰ ਇੱਕ ਹਥਿਆਰ ਹੈ। ਪੰਜਾਬ ‘ਚ ਹਰ ਦਿਨ ਫਾਇਰਿੰਗ ਦੇ 7 ਮਾਮਲੇ ਸਾਹਮਣੇ ਆ ਰਹੇ ਹਨ।

ਨਿਯਮਾਂ ਮੁਤਾਬਕ ਚੋਣ ਜ਼ਾਬਤੇ ਦੇ 10 ਦਿਨ ਅੰਦਰ ਹਥਿਆਰ ਜਮ੍ਹਾਂ ਕਰਵਾਉਣੇ ਹੁੰਦੇ ਹਨ। ਆਦੇਸ਼ ਦਾ ਉਲੰਘਣਾ ਕਰਨ ‘ਤੇ ਲਾਇਸੈਂਸ ਰੱਦ ਹੋ ਸਕਦਾ ਹੈ। ਸ਼ਾਇਦ ਹੀ ਪੰਜਾਬ ‘ਚ ਕੋਈ ਅਜਿਹਾ ਦਿਨ ਲੰਘਦਾ ਹੈ ਜਦੋਂ ਕੋਈ ਅਪਰਾਧੀ ਹਥਿਆਰਾਂ ਨਾਲ ਫੜਿਆ ਨਾ ਜਾਂਦਾ ਹੋਵੇ। ਅਜਿਹੇ ‘ਚ ਵੱਡਾ ਸਵਾਲ ਤਾਂ ਇਹ ਉੱਠਦਾ ਹੈ ਕਿ ਸੂਬੇ ‘ਚ ਇੰਨੇ ਹਥਿਆਰ ਆਉਂਦੇ ਕਿੱਥੋਂ ਹਨ।

NO COMMENTS