*ਪੰਜਾਬ ‘ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ*

0
45

Punjab holiday News(ਸਾਰਾ ਯਹਾਂ) : ਪੰਜਾਬ ‘ਚ ਮਾਰਚ ਮਹੀਨੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।   ਕੱਲ੍ਹ ਸੋਮਵਾਰ, 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਵਸ ਮੌਕੇ ‘ਤੇ ਪੂਰੇ ਸੂਬੇ ਵਿੱਚ ਛੁੱਟੀ ਰਹੇਗੀ। 

 ਇਸ ਕਾਰਨ ਸੂਬੇ ਦੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਉਥੇ ਹੀ 26 ਮਾਰਚ ਵੀਰਵਾਰ ਨੂੰ ਰਾਮ ਨੌਮੀ ਆ ਰਹੀ ਹੈ, ਜਿਸ ਕਰਕੇ ਛੁੱਟੀ ਰਹੇਗੀ। ਇਸ ਤੋਂ ਬਾਅਦ ਮਹਾਵੀਰ ਜੈਯੰਤੀ ਮੌਕੇ 31 ਮਾਰਚ ਦਿਨ ਮੰਗਲਵਾਰ ਵੀ ਛੁੱਟੀ ਰਹੇਗੀ। 

NO COMMENTS