ਮਾਨਸਾ 16 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)- ਪੰਜਾਬ ਗ੍ਰਾਮੀਣ ਬੈਂਕ ਮਾਨਸਾ ਨੇ ਅੱਜ ਇਨਵੈਰਮੈਂਟ (ਵਾਤਾਵਰਣ) ਸੋਸਾਇਟੀ ਦੁਆਰਾ ਆਯੋਜਿਤ ਸਮਾਗਮ ਦੌਰਾਨ ਵਿੱਤੀ ਜਾਗਰੂਕਤਾ ਕੈਂਪ ਦਾ ਆਯੋਜਨ ਕਰਕੇ ਬੈਂਕ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਪੰਜਾਬ ਗ੍ਰਾਮੀਣ ਬੈਂਕ ਮਾਨਸਾ ਦੇ ਡੀਸੀਓ ਅਤੇ ਬ੍ਰਾਂਚ ਮੈਨੇਜਰ ਸ੍ਰੀ ਮੁਕੇਸ਼ ਸ਼ਰਮਾ, ਸੱਦਾ ਸਿੰਘ ਵਾਲਾ ਬ੍ਰਾਂਚ ਮੈਨੇਜਰ ਸ੍ਰੀ ਵਿਸ਼ਾਲ ਚੌਧਰੀ, ਉੱਭਾ ਬ੍ਰਾਂਚ ਮੈਨੇਜਰ ਸ੍ਰੀ ਹਰਮਿੰਦਰ ਸਿੰਘ ਅਤੇ ਨੇੜਲੇ ਬ੍ਰਾਂਚ ਦੇ ਕਰਮਚਾਰੀ ਵੀ ਇਸ ਕੈਂਪ ਵਿੱਚ ਸ਼ਾਮਲ ਹੋਏ। ਇਸ ਕੈਂਪ ਵਿੱਚ 300 ਤੋਂ ਵੱਧ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਨਤਕ ਸੁਰੱਖਿਆ ਯੋਜਨਾਵਾਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸ਼ਾਖਾ ਪ੍ਰਬੰਧਕਾਂ ਅਤੇ ਸਾਥੀ ਕਰਮਚਾਰੀਆਂ ਨੀਤੂ, ਮੋਨਾ, ਲੋਕੇਸ਼, ਮਨੋਜ, ਪ੍ਰਿਆ, ਹਿਮਾਨੀ, ਅੰਜਲੀ, ਦੀਕਸ਼ਾ, ਸੰਨੀ ਜਿੰਦਲ, ਇੰਦਰਜੀਤ ਸਿੰਘ, ਮੁਸਕਾਨ, ਰਜਨੀ ਸਾਰਿਆਂ ਨੇ ਲੋਕਾਂ ਨੂੰ ਗੋਲਡ ਲੋਨ, ਪਰਸਨਲ ਲੋਨ, ਕਾਰ ਲੋਨ, ਹੋਮ ਲੋਨ ਦੇ ਨਾਲ-ਨਾਲ ਕੇਂਦਰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਜਿਵੇਂ ਕਿ AIF, PMEGP, PMFME ਅਤੇ ਡੇਅਰੀ KCC ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਦੇ ਨਾਲ ਹੀ, ਲੋਕਾਂ ਨੂੰ ਬੈਂਕ ਦੇ ਆਪਣੇ ATM ਕਾਰਡਾਂ ਦੀ ਦੇ ਪਾਸਵਰਡ ਗੁਪਤ ਰੱਖਣ ਅਤੇ ਕਿਸੇ ਨਾਲ ਵੀ OTP ਸਾਂਝਾ ਨਾ ਕਰਨ ਬਾਰੇ ਜਾਣੂ ਕਰਵਾਇਆ ਗਿਆ ਸਮੂਹ ਬੈਂਕ ਸਟਾਫ਼ ਨੇ ਪ੍ਰਬੰਧਕ ਕਮੇਟੀ ਅਤੇ ਸਾਰੇ ਮੁੱਖ ਮਹਿਮਾਨਾਂ ਅਤੇ ਆਏ ਹੋਏ ਨਾਗਰਿਕਾਂ ਦਾ ਧੰਨਵਾਦ ਕੀਤਾ।