ਪੰਜਾਬ ਕੌਨਵੈਂਟ ਸਕੂਲ ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

0
9

ਮਾਨਸਾ  7 ਅਕਤੂਬਰ (  (ਸਾਰਾ ਯਹਾ,ਬਪਸ): ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿਖੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ । ਸਕੂਲ ਪ੍ਰਿੰਸੀਪਲ ਪਲਵੀ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੇ ਰਲ ਕੇ ਦੁਸਹਿਰੇ ਦਾ ਤਿਉਹਾਰ ਸਕੂਲ ਵਿਚ ਮਨਾਇਆ ਜਿੱਥੇ ਸਕੂਲੀ ਵਿਦਿਆਰਥੀਆਂ ਨੇ ਰਾਮਚੰਦਰ, ਲਛਮਣ, ਮਾਤਾ ਸੀਤਾ, ਰਾਵਣ ਆਦਿ ਪਾਤਰਾਂ ਨੂੰ ਬਾਖੂਬੀ ਨਿਭਾਇਆ।ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੱਚਾਈ ਅਤੇ ਨੇਕੀ ਤੇ ਚੱਲਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਫੈਲੀਆਂ ਹੋਈਆਂ ਹਨ । ਸਾਨੂੰ ਸਾਰਿਆਂ ਨੂੰ ਰਲ ਕੇ ਇਹ ਫੈਲੀਆਂ ਬੁਰਾਈਆਂ ਦੇ ਪੁਤਲੇ ਫੂਕਣੇ ਚਾਹੀਦੇ ਹਨ ਤਾਂ ਕਿ ਸਾਡੇ ਸਮਾਜ ਵਿੱਚੋਂ ਇਨ੍ਹਾਂ ਬੁਰਾਈਆਂ ਦਾ ਅੰਤ ਹੋ ਸਕੇ। ਇਸ ਮੌਕੇ ਸੁਮਨ ਅਰੋੜਾ, ਹਰਪ੍ਰੀਤ ਕੌਰ, ਸੀਮਾ ਅਰੋੜਾ, ਸੁਖਪ੍ਰੀਤ ਕੌਰ, ਵਿਆਪਕ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ । 

NO COMMENTS